ਮੁੰਬਈ, 17 ਮਾਰਚ

ਆਸਕਰ ਟਰਾਫੀ ਨਾਲ ਉੱਘੀ ਫਿਲਮ ਨਿਰਮਾਤਾ ਗੁਨੀਤ ਮੋਂਗਾ ਅੱਜ ਤੜਕੇ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਤੇ ਇਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਡਾਕੂਮੈਂਟਰੀ ਲਘੂ ਫਿਲਮ ਦਿ ਐਲੀਫੈਂਟ ਵਿਸਪਰਰਜ਼ ਲਈ ਆਸਕਰ ਜਿੱਤਣ ਵਾਲੀ ਮੋਂਗਾ ਜਿਵੇਂ ਹੀ ਹਵਾਈ ਅੱਡੇ ਤੋਂ ਬਾਹਰ ਆਈ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਨੇੜਲਿਆਂ ਨੇ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ ਗੀਤ ਨਾਟੂ ਨਾਟੂ ਲਈ ਆਸਕਰ ਜਿੱਤਣ ਵਾਲੀ ਫਿਲਮ ‘ਆਰਆਰਆਰ’ ਦੇ ਨਿਰਦੇਸ਼ਕ ਐੱਸਐੱਸ ਰਾਜਾਮੌਲੀ ਤੇ ਸੰਗੀਤਕਾਰ ਐੱਮਐੱਮ ਕੀਰਵਾਨੀ ਦਾ ਹੈਦਰਾਬਾਦ ’ਚ ਤੇ ਅਭਿਨੇਤਾ ਰਾਮ ਚਰਨ ਦਾ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ।