ਨਵੀਂ ਦਿੱਲੀ:ਰਾਜਸਥਾਨ ਦੇ ਚਿਤੌੜਗੜ੍ਹ ਦੀ 20 ਸਾਲਾ ਆਦਿਤੀ ਮਹੇਸ਼ਵਰੀ ਨੂੰ ਇਕ ਦਿਨ ਲਈ ਭਾਰਤ ਵਿਚ ਬਰਤਾਨਵੀ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ। ਉਸ ਨੇ ਇਕ ਮੁਕਾਬਲਾ ਜਿੱਤਿਆ ਸੀ ਜੋ ਕਿ ਮਹਿਲਾਵਾਂ ਨੂੰ ਮਜ਼ਬੂਤ ਕਰਨ ਉਤੇ ਕੇਂਦਰਿਤ ਸੀ। ‘ਹਾਈ ਕਮਿਸ਼ਨਰ ਫਾਰ ਏ ਡੇਅ’ ਮੁਕਾਬਲਾ ਜਿੱਤਣ ਵਾਲੀ ਆਦਿਤੀ ਪੰਜਵੀਂ ਮੁਕਾਬਲੇਬਾਜ਼ ਹੈ। ਇਹ 2017 ਤੋਂ ਸਾਲਾਨਾ ਕਰਵਾਇਆ ਜਾ ਰਿਹਾ ਹੈ। ਬਰਤਾਨਵੀ ਦੂਤਾਵਾਸ ਇਹ ਮੁਕਾਬਲਾ 11 ਅਕਤੂਬਰ ਨੂੰ ‘ਕੌਮੀ ਬਾਲਿਕਾ ਦਿਵਸ’ ਦੇ ਮੱਦੇਨਜ਼ਰ ਕਰਵਾਉਂਦਾ ਹੈ। ਆਦਿਤੀ ਦਿੱਲੀ ’ਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ ਤੇ ਸ਼ੁੱਕਰਵਾਰ ਉਸ ਨੇ ਹਾਈ ਕਮਿਸ਼ਨ ਦੀ ਕਾਰਜਪ੍ਰਣਾਲੀ ਦੀ ਨਿਗਰਾਨੀ ਕੀਤੀ। ਉਸ ਨੇ ਕਈ ਕੂਟਨੀਤਕ ਗਤੀਵਿਧੀਆਂ ਕੀਤੀਆਂ ਤੇ ਕਈਆਂ ਨਾਲ ਮੁਲਾਕਾਤ ਕੀਤੀ।