ਮੁੰਬਈ:ਅਦਾਕਾਰ ਅਜੈ ਦੇਵਗਨ, ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਦੀ ਕਾਮੇਡੀ ਫਿਲਮ ‘ਥੈਂਕ ਗੌਡ’ ਆਉਂਦੇ ਵਰ੍ਹੇ 29 ਜੁਲਾਈ ਨੂੰ ਰਿਲੀਜ਼ ਹੋਵੇਗੀ। ਇੰਦਰ ਕੁਮਾਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ੋਕ ਠਕੇਰੀਆ, ਸੁਨੀਰ ਖੇਤਰਪਾਲ, ਦੀਪਕ ਮੁਕੁਟ, ਆਨੰਦ ਪੰਡਿਤ ਅਤੇ ਮਾਰਕੰਡ ਅਧਿਕਾਰੀ ਹਨ। ਸਹਿ-ਨਿਰਮਾਤਾ ਯਸ਼ ਸ਼ਾਹ ਹੈ। ਇਸ ਬਾਰੇ ਨਿਰਮਾਤਾਵਾਂ ਨੇ ਕਿਹਾ, ‘‘ਫਿਲਮ ‘ਥੈਂਕ ਗੌਡ’ ਆਉਂਦੇ ਵਰ੍ਹੇ ਤੁਹਾਡੇ ਲਈ ਖੁਸ਼ੀਆਂ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।  ਇਕ ਚੰਗੇ ਸੰਦੇਸ਼ ਵਾਲੀ ਇਹ ਫਿਲਮ 29 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।’’ ਕੁਮਾਰ ਇਸ ਤੋਂ ਪਹਿਲਾਂ 90 ਦੇ ਦਹਾਕੇ ’ਚ ‘ਦਿਲ’, ‘ਬੇਟਾ’, ‘ਇਸ਼ਕ’ ਅਤੇ ‘ਮਨ’ ਤੋਂ ਇਲਾਵਾ ਮੌਜੂਦਾ ਸਮੇਂ ’ਚ ‘ਮਸਤੀ’ ਅਤੇ ‘ਧਮਾਲ’ ਵਰਗੀਆਂ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ।