ਦੁਬਈ, 27 ਸਤੰਬਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੰਗਲੈਂਡ ਖ਼ਿਲਾਫ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਮਹਿਲਾ ਇਕ ਦਿਨਾ ਖਿਡਾਰੀਆਂ ਦੀ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਇੰਗਲੈਂਡ ਨੂੰ 3- 0 ਨਾਲ ਹਰਾਉਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਰੈਂਕਿੰਗ ’ਚ ਕਾਫੀ ਸੁਧਾਰ ਹੋਇਆ ਹੈ। ਹਰਮਨਪ੍ਰੀਤ ਨੇ ਦੂਜੇ ਮੈਚ ਵਿੱਚ 111 ਗੇਂਦਾਂ ਵਿੱਚ ਨਾਬਾਦ 143 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਨੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਹੈ। ਮੰਧਾਨਾ ਇੱਕ ਸਥਾਨ ਦੀ ਛਾਲ ਮਾਰ ਕੇ ਛੇਵੇਂ ਅਤੇ ਸ਼ਰਮਾ ਅੱਠ ਸਥਾਨਾਂ ਦੀ ਛਾਲ ਨਾਲ 24ਵੇਂ ਸਥਾਨ ’ਤੇ ਪਹੁੰਚ ਗਈ ਹੈ। ਪੂਜਾ 49ਵੇਂ ਅਤੇ ਹਰਲੀਨ ਦਿਓਲ 46 ਸਥਾਨਾਂ ਦੇ ਵਾਧੇ ਨਾਲ 81ਵੇਂ ਸਥਾਨ ’ਤੇ ਪਹੁੰਚ ਗਈ ਹੈ।