ਦੁਬਈ, 25 ਅਕਤੂਬਰ

ਕੋਲਕਾਤਾ ਦੇ ਸਨਅਤਕਾਰ ਸੰਜੀਵ ਗੋਇਨਕਾ ਦੇ ਆਰਪੀ-ਐੱਸਜੀ ਗਰੁੱਪ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਲਖਨਊ ਫਰੈਂਚਾਇਜ਼ੀ 7090 ਕਰੋੜ ਰੁਪਏ ਵਿੱਚ ਖਰੀਦੀ ਹੈ। ਇਸੇ ਦੌਰਾਨ ਅੰਤਰਰਾਸ਼ਟਰੀ ਇਕੁਇਟੀ ਨਿਵੇਸ਼ ਕੰਪਨੀ ਸੀਵੀਸੀ ਕੈਪੀਟਲ ਨੇ ਅਹਿਮਦਾਬਾਦ ਫਰੈਂਚਾਇਜ਼ੀ 5600 ਕਰੋੜ ਰੁਪਏ ਵਿੱਚ ਬੋਲੀ ਲਗਾ ਕੇ ਆਪਣੇ ਨਾਂ ਕੀਤੀ। ਭਾਰਤੀ ਕ੍ਰਿਕਟ ਬੋਰਡ ਨੂੰ 2022 ਦੇ ਆਈਪੀਐੱਲ ਵਿੱਚ ਹਿੱਸਾ ਲੈਣ ਵਾਲੀਆਂ ਇਨ੍ਹਾਂ ਦੋ ਨਵੀਆਂ ਟੀਮਾਂ ਤੋਂ 10 ਹਜ਼ਾਰ ਕਰੋੜ ਰੁਪਏ ਹੀ ਮਿਲਣ ਦੀ ਆਸ ਸੀ ਪਰ ਬੋਰਡ ਨੂੰ 12,690 ਕਰੋੜ ਰੁਪਏ ਦੀ ਆਮਦਨ ਹੋਈ ਹੈ।