ਦੁਬਈ, 8 ਅਕਤੂਬਰ

ਕਪਤਾਨ ਕੇ.ਐੱਲ. ਰਾਹੁਲ ਦੀ 42 ਗੇਂਦਾਂ ਵਿਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਵਾਲੀ 98 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਖਰੀ ਲੀਗ ਮੈਚ ਵਿਚ ਚੇਨੱਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਜਿੱਤ ਲਈ 135 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਨੇ 13 ਓਵਰਾਂ ਵਿਚ ਜਿੱਤ ਹਾਸਲ ਕੀਤੀ। ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਰਾਹੁਲ ਦੀ ਇਸ ਤੂਫਾਨੀ ਬੱਲੇਬਾਜ਼ੀ ਨੂੰ ਰੋਕਣ ਦਾ ਕੋਈ ਤਰੀਕ ਨਹੀਂ ਸੀ। ਮੈਨ ਆਫ਼ ਦਿ ਮੈਚ ਰਹੇ ਰਾਹੁਲ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਰੱਖਿਆ ਅਤੇ ਸੀਐੱਸਕੇ ਦੇ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ।

ਇਸੇ ਦੌਰਾਨ ਆਈਪੀਐੱਲ ਦੇ ਇਕ ਹੋਰ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ 86 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਪਲੇਅ ਆਫ਼ ਵਿਚ ਆਪਣੀ ਜਗ੍ਹਾ ਬਣਾਉਣ ਵੱਲ ਇਕ ਵੱਡਾ ਕਦਮ ਵਧਾਇਆ।