ਓਟਵਾ, 6 ਸਤੰਬਰ : ਇਸ ਵਾਰੀ ਲੇਬਰ ਡੇਅ ਵੱਖਰੀ ਹੀ ਕਿਸਮ ਦਾ ਰਹਿਣ ਵਾਲਾ ਹੈ। ਕੋਵਿਡ-19 ਮਹਾਂਮਾਰੀ ਕਾਰਨ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪਰੇਡ ਰੱਦ ਕਰ ਦਿੱਤੀਆਂ ਗਈਆਂ ਹਨ।
ਇਸ ਵਾਰੀ ਵਰਕਰਜ਼ ਦੇ ਨਾਲ ਮਾਰਚ ਕਰਨ ਦੀ ਥਾਂ ਉੱਤੇ ਤਿੰਨਾਂ ਮੁੱਖ ਪਾਰਟੀਆਂ ਦੇ ਆਗੂ ਓਨਟਾਰੀਓ ਭਰ ਵਿੱਚ ਅੱਡ ਅੱਡ ਥਾਂਵਾਂ ਉੱਤੇ ਚੋਣ ਪ੍ਰਚਾਰ ਕਰਨਗੇ। ਲਿਬਰਲ ਆਗੂ ਜਸਟਿਨ ਟਰੂਡੋ ਟੋਰਾਂਟੋ ਹਲਕੇ ਤੋਂ ਚੋਣ ਲੜ ਰਹੀ ਆਪਣੀ ਪਾਰਟੀ ਦੀ ਉਮੀਦਵਾਰ ਕ੍ਰਿਸਟੀਆ ਫਰੀਲੈਂਡ ਨਾਲ ਵੈਲੈਂਡ, ਓਨਟਾਰੀਓ ਵਿੱਚ ਵੋਟਰਾਂ ਨਾਲ ਮੁਲਾਕਾਤ ਕਰਨਗੇ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਕੁੱਝ ਸਮਾਂ ਬ੍ਰਿਟਿਸ਼ ਕੋਲੰਬੀਆ ਵਿੱਚ ਲਾਉਣ ਤੋਂ ਬਾਅਦ ਆਪਣੇ ਓਟਵਾ ਸਥਿਤ ਡਾਊਨਟਾਉਨ ਦੇ ਹੋਟਲ, ਜਿਸ ਨੂੰ ਉਨ੍ਹਾਂ ਬ੍ਰੌਡਕਾਸਟ ਸਟੂਡੀਂਓ ਬਣਾਇਆ ਹੋਇਆ ਹੈ, ਵਿੱਚੋਂ ਚੋਣ ਪ੍ਰਚਾਰ ਕਰਨਗੇ। ਐਨਡੀਪੀ ਆਗੂ ਜਗਮੀਤ ਸਿੰਘ ਆਪਣੀ ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਹੈਮਿਲਟਨ-ਸੈਂਟਰ ਤੋਂ ਵਰਕਰਜ਼ ਦੀ ਮਦਦ ਲਈ ਪਲੈਨ ਦਾ ਐਲਾਨ ਕਰਨਗੇ।