ਦੇਹਰਾਦੂਨ, 25 ਸਤੰਬਰ

ਅੰਕਿਤਾ ਭੰਡਾਰੀ ਦੀ ਪੋਸਟ ਮਾਰਟਮ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਅੰਕਿਤਾ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਈ ਹੈ। ਉਸ ਨੂੰ ਪਾਣੀ ਵਿਚ ਧੱਕਾ ਦੇਣ ਤੋਂ ਪਹਿਲਾਂ ਭਾਰੀ ਚੀਜ਼ ਨਾਲ ਸੱਟ ਮਾਰੀ ਗਈ ਸੀ ਜਿਸ ਦੇ ਸਰੀਰ ’ਤੇ ਨਿਸ਼ਾਨ ਵੀ ਮਿਲੇ ਹਨ। ਹਾਲਾਂਕਿ ਰਿਪੋਰਟ ’ਚ ਜਬਰ ਜਨਾਹ ਦਾ ਜ਼ਿਕਰ ਨਹੀਂ ਹੈ। ਜ਼ਿਕਰਯੋਗ ਹੈ ਕਿ ਅੰਕਿਤਾ ਭਾਜਪਾ ਆਗੂ ਦੇ ਪੁੱਤਰ ਦੇ ਰਿਜ਼ੋਰਟ ਵਿਚ ਨੌਕਰੀ ਕਰਦੀ ਸੀ ਜਿਸ ਦੇ ਦੋਸਤ ਨੇ ਪੁਲੀਸ ਨੂੰ ਵਟਸ ਐਪ ਚੈਟ ਸੌਂਪੀ ਹੈ ਜਿਸ ਵਿਚ ਭਾਜਪਾ ਆਗੂ ਦੇ ਪੁੱਤਰ ਵਲੋਂ ਉਸ ’ਤੇ ਦਬਾਅ ਪਾਉਣ ਦੇ ਦੋਸ਼ ਵੀ ਲੱਗੇ ਹਨ। ਇਹ ਵੀ ਪਤਾ ਲੱਗਾ ਹੈ ਕਿ ਅੰਕਿਤਾ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦ ਤਕ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ ਤਦ ਤਕ ਉਹ ਸਸਕਾਰ ਨਹੀਂ ਕਰਨਗੇ। ਉਨ੍ਹਾਂ ਸਵਾਲ ਕੀਤਾ ਕਿ ਪ੍ਰਸ਼ਾਸਨ ਨੇ ਸਬੂਤ ਮਿਟਾਉਣ ਲਈ ਭਾਜਪਾ ਆਗੂ ਦੇ ਰਿਜ਼ੋਰਟ ਨੂੰ ਤੁੜਵਾ ਦਿੱਤਾ।