ਨਵੀਂ ਦਿੱਲੀ, 25 ਸਤੰਬਰ

ਉਤਰਾਖੰਡ ਵਿਚ ਭਾਜਪਾ ਆਗੂ ਦੇ ਪੁੱਤਰ ਵਲੋਂ ਆਪਣੇ ਰਿਜ਼ੋਰਟ ਵਿਚ ਕੰਮ ਕਰਦੀ ਅੰਕਿਤਾ ਦੀ ਕਥਿਤ ਹੱਤਿਆ ਕਰਨ ਤੋਂ ਬਾਅਦ ਦੇਸ਼ ਭਰ ਵਿਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਏ ਹਨ। ਨਵੀਂ ਦਿੱਲੀ ਵਿਚ ਵੀ ਅੱਜ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਰੋਸ ਜ਼ਾਹਰ ਕਰਦਿਆਂ ਭਾਜਪਾ ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।