ਐਂਗਲੋਂਗ (ਅਸਾਮ), 23 ਨਵੰਬਰ

ਅਸਾਮ-ਨਾਗਾਲੈਂਡ ਸਰਹੱਦ ਦੇ ਨਾਲ ਅਸਾਮ ਦੇ ਕਰਬੀ ਐਂਗਲੌਂਗ ਜ਼ਿਲ੍ਹੇ ਵਿੱਚ ਬੋਕਾਜਾਨ ਨੇੜੇ ਲਾਹੌਰੀਜਾਨ ਖੇਤਰ ਵਿੱਚ ਅੱਜ ਭਿਆਨਕ ਅੱਗ ਲੱਗਣ ਕਾਰਨ ਵੱਡੀ ਗਿਣਤੀ ਵਿੱਚ ਘਰ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲੀਸ ਮੁਤਾਬਕ ਅੱਗ ਕਾਰਨ ਕਈ ਐੱਲਪੀਜੀ ਸਿਲੰਡਰ ਫਟ ਗਏ। ਅੱਗ ਨਾਲ ਚਾਰ ਪਹੀਆ ਵਾਹਨ ਅਤੇ ਤਿੰਨ ਮੋਟਰਸਾਈਕਲ ਵੀ ਨੁਕਸਾਨੇ ਗਏ ਹਨ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪੁਲੀਸ ਨੇ ਸ਼ੱਕ ਜਤਾਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।