ਈਟਾਨਗਰ, 21 ਅਕਤੂਬਰ

ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਸਿਆਂਗ ਜ਼ਿਲ੍ਹੇ ਵਿੱਚ ਮਿਗਿੰਗ ਵਿੱਚ ਅੱਜ ਸਵੇਰੇ ਥਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਐਡਵਾਂਸ ਲਾਈਟ ਹੈਲੀਕਾਪਟਰ ਧਰੁਵ, ਫੌਜ ਦੇ ਜਵਾਨਾਂ ਨੂੰ ਲੈ ਕੇ ਨਿਯਮਤ ਉਡਾਣ ‘ਤੇ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10.43 ਵਜੇ ਦੀ ਹੈ ਤੇ ਖੋਜ ਮੁਹਿੰਮ ਜਾਰੀ ਹੈ। ਇਸ ’ਤੇ ਪੰਜ ਜਣੇ ਸਵਾਰ ਸਨ ਤੇ ਹੁਣ ਤੱਕ ਚਾਰ ਲਾਸ਼ਾਂ ਮਿਲ ਚੁੱਕੀਆਂ ਹਨ।