ਲਾਸ ਏਂਜਲਸ (ਅਮਰੀਕਾ), 18 ਜੁਲਾਈ

ਅਮੀਰੀਕੀ ਅਦਾਕਾਰਾ ਤੇ ਗਾਇਕਾ ਜੈਨੀਫਰ ਲੋਪੇਜ਼ ਨੇ ਅਦਾਕਾਰ ਬੈਨ ਐਫਲੈਕ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ 20 ਸਾਲ ਪਹਿਲਾਂ 2002 ਵਿੱਚ ਮੰਗਣੀ ਕਰਵਾਈ ਸੀ। ਲੋਪੇਜ਼ ਨੇ ਆਪਣੀ ਵੈੱਬਸਾਈਟ ‘ਆਨ ਦਿ ਜੇਐੱਲਓ’ ਇਹ ਜਾਣਕਾਰੀ ਦਿੱਤੀ। ਲੋਪੇਜ਼ ਨੇ ਦੱਸਿਆ ਕਿ ਉਸ ਦੇ ਅਤੇ ਐਫਲੈਕ ਦੇ ਬੱਚਿਆਂ ਦੀ ਮੌਜੂਦਵੀ ਵਿੱਚ ਲਾਸ ਵੇਗਾਸ ਦੇ ‘ਲਿਟਲ ਵ੍ਹਾਈਟ ਵੈਡਿੰਗ ਚੈਪਲ’ ਦੋਵਾਂ ਨੇ ਵਿਆਹ ਕਰਵਾਇਆ। ਜੈਨੀਫਰ ਲੋਪੇਜ਼ ਅਤੇ ਬੈਨ ਐਫਲੈਕ ਨੇ ਅਪਰੈਲ ਮਹੀਨੇ ਦੁਬਾਰਾ ਮੰਗਣੀ ਕਰਨ ਦਾ ਐਲਾਨ ਕੀਤਾ ਸੀ। ਪਹਿਲੀ ਵਾਰ ਦੋਵਾਂ ਨੇ ਨਵੰਬਰ 2020 ਵਿੱਚ ਮੰਗਣੀ ਕਰਵਾਈ ਸੀ ਪਰ 2004 ਦੀ ਸ਼ੁਰੂਆਤ ਵਿੱਚ ਦੋਵੇਂ ਵੱਖ ਹੋ ਗਏ ਸਨ। ਲੋਪੇਜ਼ ਨੇ 2004 ਵਿੱਚ ਜੂਨ ਮਹੀਨੇ ਮਾਰਕ ਐਂਥਨੀ ਨਾਲ ਵਿਆਹ ਕਰਵਾ ਲਿਆ ਸੀ ਅਤੇ 2008 ਵਿੱਚ ਉਨ੍ਹਾਂ ਦੇ ਘਰ ਜੁੜਵਾਂ ਬੱਚੇ ਪੈਦਾ ਹੋਏ ਸਨ। ਅਮਰੀਕੀ ਅਦਾਕਾਰ ਬੈਨ ਐਫਲੈਕ ਨੇ 2005 ਵਿੱਚ ਜੈਨੀਫਰ ਗਾਰਨਰ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੇ ਤਿੰਨ ਬੱਚੇ ਹਨ। ਲੋਪੇਜ਼ ਨੇ ਲਿਖਿਆ ਹੈ ਕਿ ਪੰਜ ਬੇਹਤਰੀਨ ਬੱਚਿਆਂ ਦੇ ਪਰਿਵਾਰ ਨਾਲ ਦੋਵੇਂ ਜਣੇ ਬਹੁਤ ਖੁਸ਼ ਹਾਂ।