ਮੁੰਬਈ, 1 ਸਤੰਬਰ

ਅਭਿਨੇਤਾ ਅਮਿਤਾਭ ਬੱਚਨ ਨੇ ਅੱਜ ਕਿਹਾ ਹੈ ਕਿ ਉਹ ਕਰੋਨਾ ਤੋਂ ਠੀਕ ਹੋ ਗਏ ਹਨ ਅਤੇ ਕੰਮ ‘ਤੇ ਵਾਪਸ ਆ ਗਏ ਹਨ। ਅਮਿਤਾਭ (79) ਨੇ ਆਪਣੇ ਅਧਿਕਾਰਤ ਬਲਾਗ ‘ਤੇ ਇਹ ਜਾਣਕਾਰੀ ਦਿੱਤੀ। ਉਹ 24 ਅਗਸਤ ਨੂੰ ਕਰੋਨਾ ਪੀੜਤ ਹੋ ਗਏ ਸਨ। ਉਨ੍ਹਾਂ ਨੇ ਲਿਖਿਆ, ‘ਕੰਮ ‘ਤੇ ਪਰਤਿਆ ਆਇਆ ਹਾਂ, ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ। ਬੀਤੀ ਰਾਤ ਟੈਸਟ ਨੈਗੇਟਿਵ ਆਇਆ ਤੇ ਨੌਂ ਦਿਨਾਂ ਦੀ ਇਕਾਂਤਵਾਸ ਖਤਮ ਹੋ ਗਿਆ, ਜਦੋਂ ਕਿ ਸਿਰਫ ਸੱਤ ਦਿਨ ਲਾਜ਼ਮੀ ਹਨ।’