ਵਾਸ਼ਿੰਗਟਨ, 18 ਨਵੰਬਰ

ਅਮਰੀਕਾ ਦੇ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੀੜਤ ਅਮਰੀਕਾ ਆਵਾਸ ਕਰ ਚੁੱਕੇ ਹਨ। ਸੰਸਦ ਮੈਂਬਰ ਡੋਨਾਲਡ ਨੌਰਕਰੌਸ ਨੇ ਪ੍ਰਤੀਨਿਧੀ ਸਦਨ ਵਿੱਚ ਕਿਹਾ,‘1 ਤੋਂ 3 ਨਵੰਬਰ, 1984 ਦਰਮਿਆਨ ਹੋਈ ਇਸ ਹਿੰਸਾ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਤੇ ਦੱਖਣੀ ਜਰਸੀ ਵਿੱਚ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਵਾਲਿਆਂ ਦੇ ਸਨਮਾਨ ਵਿੱਚ ਮੈਂ ਸਿੱਖ ਭੈਣਾਂ ਤੇ ਭਰਾਵਾਂ ਨਾਲ ਇਕਜੁੱਟਤਾ ਪ੍ਰਗਟ ਕਰਦਾ ਹਾਂ।’