ਵਾਸ਼ਿੰਗਟਨ, 6 ਅਗਸਤ

ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਿੱਚ ਬੰਦੂਕ ਹਿੰਸਾ ਨੂੰ ਘਟਾਉਣ ਅਤੇ ਮਾਰੂ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਸੱਦਾ ਦਿੰਦਿਆਂ ਨਸਲੀ ਹਿੰਸਾ ਦੀ ਨਿੰਦਾ ਕਰਦਿਆਂ ਇਸ ਖ਼ਿਲਾਫ਼ ਖੜੇ ਹੋਣ ਲਈ ਕਿਹਾ ਹੈ। ਸਾਲ 2012 ਵਿੱਚ ਵਿਸਕਾਨਸਿਨ ਦੇ ਗੁਰਦੁਆਰੇ ਵਿੱਚ ਨਸਲੀ ਹਮਲੇ ਦੀ 10ਵੀਂ ਬਰਸੀ ਮੌਕੇ ਉਨ੍ਹਾਂ ਇਹ ਗੱਲ ਕਹੀ। 5 ਅਗਸਤ 2012 ਨੂੰ ਓਕ ਕ੍ਰੀਕ ਗੁਰਦੁਆਰੇ ਦੇ ਅੰਦਰ ਗੋਰੇ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਸਾਲ 2020 ਵਿੱਚ ਸੱਤਵਾਂ ਵਿਅਕਤੀ, ਜੋ ਗੰਭੀਰ ਜ਼ਖ਼ਮੀ ਸੀ,ਦੀ ਮੌਤ ਹੋ ਗਈ ਸੀ। ਰਾਸ਼ਟਰਪਤੀ ਨੇ ਬਿਆਨ ’ਚ ਕਿਹ,‘ਓਕ ਕ੍ਰੀਕ ਗੋਲੀਬਾਰੀ ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਿੱਖ ਅਮਰੀਕੀਆਂ ‘ਤੇ ਸਭ ਤੋਂ ਘਾਤਕ ਹਮਲਾ ਸੀ। ਦੁਖਦਾਈ ਗੱਲ ਇਹ ਹੈ ਕਿ ਪਿਛਲੇ ਦਹਾਕੇ ਵਿੱਚ ਸਾਡੇ ਦੇਸ਼ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਆਮ ਹੋ ਗਏ ਹਨ। ਇਨ੍ਹਾਂ ਰੋਕਣਾ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਹੈ।’