ਗੈਥਰਸਬਰਗ (ਅਮਰੀਕਾ), 28 ਨਵੰਬਰ

ਅਮਰੀਕਾ ਦੇ ਮੈਰੀਲੈਂਡ ਕਾਊਂਟੀ ਵਿੱਚ ਅੱਜ ਸ਼ਾਮ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਵਿੱਚ ਫੱਸ ਗਿਆ। ਹਾਲਾਂਕਿ, ਹਾਦਸੇ ਵਿੱਚ ਜਹਾਜ਼ ’ਚ ਸਵਾਰ ਦੋ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਤਾਰਾਂ ’ਚੋਂ ਕੱਢਣ ਦੌਰਾਨ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਕੱਟਣੀ ਪਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਇਕ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਪਲੇਨਸ, ਐੱਨ.ਵਾਈ. ਤੋਂ ਰਵਾਨਾ ਹੋਇਆ ਇਕ ਇੰਜਣ ਵਾਲਾ ਜਹਾਜ਼ ਐਤਵਾਰ ਸ਼ਾਮ ਨੂੰ ਕਰੀਬ 5.40 ਵਜੇ ਗੈਥਰਸਬਰਗ ’ਚ ਮੌਂਟਗੋਮਰੀ ਕਾਊਂਟ ਏਅਰਪਾਰਕ ਕੋਲ ਹਾਦਸਾਗ੍ਰਸਤ ਹੋ ਕੇ ਬਿਜਲੀ ਦੀਆਂ ਤਾਰਾਂ ’ਚ ਫੱਸ ਗਿਆ। ਜਹਾਜ਼ ’ਚ ਦੋ ਲੋਕ ਸਵਾਰ ਸਨ ਜੋ ਸੁਰੱਖਿਅਤ ਹਨ।