ਮੁੰਬਈ:ਬਿੱਗ ਬੌਸ ਸੀਜ਼ਨ-15 ਦੀ ਮੁਕਾਬਲੇਬਾਜ਼ ਅਫ਼ਸਾਨਾ ਖਾਨ ਨੂੰ ਸ਼ਮਿਤਾ ਸ਼ੈਟੀ ਨਾਲ ਕੀਤੇ ਝਗੜੇ ਤੋਂ ਬਾਅਦ ਕਥਿਤ ਸ਼ੋਅ ’ਚੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਹੈ। ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਚਾਕੂ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਸਲੀ ਵਿਚ ‘ਵੀਆਈਪੀ ਟਾਸਕ’ ਦੌਰਾਨ ਅਫ਼ਸਾਨਾ ਆਪੇ ਤੋਂ ਬਾਹਰ ਹੋ ਗਈ ਅਤੇ ਉਸ ਨੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਸਵੇਰ ਤੋਂ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ‘ਪੈਨਿਕ ਅਟੈਕ’ ਤੋਂ ਬਾਅਦ ਅਫ਼ਸਾਨਾ ਖਾਨ ਸ਼ੋਅ ’ਚੋਂ ਬਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਬਿੱਗ ਬੌਸ ਨੇ ਘਰ ’ਚ ਨੇਮਾਂ ਦੀ ਉਲੰਘਣਾ ਕਰਨ ’ਤੇ ਅਫਸਾਨਾ ਤੇ ਸ਼ਮਿਤਾ ਨੂੰ ਝਿੜਕਿਆ ਸੀ। ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਅਫਸਾਨਾ ਨੂੰ ਬਾਹਰ ਜਾਣ ਲਈ ਕਿਉਂ ਆਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਮੁਕਾਬਲੇਬਾਜ਼ ਰਾਕੇਸ਼ ਭਗਤ ਨੂੰ ਮੈਡੀਕਲ ਕਾਰਨਾਂ ਕਰਕੇ ਬਾਹਰ ਜਾਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਦੱਸਿਆ ਗਿਆ ਸੀ ਕਿ ਉਹ ਠੀਕ ਹੋਣ ਤੋਂ ਬਾਅਦ ਵਾਪਸੀ ਕਰੇਗਾ। ਰਾਕੇਸ਼ ਅਤੇ ਨੇਹਾ ਭਸੀਨ ਨੇ ਵਾਈਲਡ ਕਾਰਡ ਰਾਹੀਂ ਬਿੱਗ ਬੌਸ ਸ਼ੋਅ ਵਿੱਚ ਦਾਖਲਾ ਲਿਆ ਹੈ। ਇਨ੍ਹਾਂ ਰਿਪੋਰਟਾਂ ਨੇ ਬਿੱਗ ਬੌਸ ਦੇ ਦਰਸ਼ਕਾਂ ਨੂੰ ਦੁਚਿੰਤੀ ਵਿੱਚ ਪਾ ਦਿੱਤਾ ਅਤੇ ਉਹ ਹੁਣ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਹਨ।