ਮੁੰਬਈ:ਅਦਾਕਾਰਾ ਅਥੀਆ ਸ਼ੈੱਟੀ ਨੇ ਆਖਿਰਕਾਰ ਕ੍ਰਿਕਟ ਖਿਡਾਰੀ ਕੇਐੱਲ ਰਾਹੁਲ ਨਾਲ ਆਪਣੇ ਵਿਆਹ ਦੀਆਂ ਅਫ਼ਵਾਹਾਂ ਬਾਰੇ ਚੁੱਪ ਤੋੜੀ ਹੈ। ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਥੀਆ ਨੇ ਪਹਿਲੀ ਵਾਰ ਆਖਿਆ ਕਿ ਉਹ ਕਿ ਅਗਲੇ ਕੁਝ ਮਹੀਨਿਆਂ ’ਚਵਿਆਹ ਕਰਵਾਉਣਗੇ। ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਦਾਕਾਰਾ ਨੇ ਮਜ਼ਾਕ ਕਰਦਿਆਂ ਆਖਿਆ, ‘‘ਆਸ ਹੈ ਕਿ ਇਸ ਵਿਆਹ ਸਮਾਗਮ ਲਈ ਮੈਨੂੰ ਵੀ ਸੱਦਿਆ ਜਾਵੇਗਾ।’’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋਵਾਂ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਉਦੋੋਂ ਕੇਐੱਲ ਰਾਹੁਲ ਨੇ ਆਪਣੀ ਤੇ ਅਥੀਆ ਦੀ ਤਸਵੀਰ ਸਾਂਝੀ ਕਰਦਿਆਂ ਅਦਾਕਾਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ। ਹਾਲਾਂਕਿ ਦੋਵੇਂ ਹੀ ਆਪਣੇ ਇਸ ਰਿਸ਼ਤੇ ਬਾਰੇ ਜਨਤਕ ਤੌਰ ’ਤੇ ਬਹੁਤੀ ਗੱਲ ਨਹੀਂ ਕਰਦੇ ਹਨ। ਜਾਣਕਾਰੀ ਅਨੁਸਾਰ ਅਥੀਆ ਨੂੰ ਪਿਛਲੀ ਵਾਰ ਨਵਾਜ਼ੂਦੀਨ ਸਿਦੀਕੀ ਨਾਲ ‘ਮੋਤੀਚੂਰ ਚਕਨਾਚੂਰ’ ਵਿੱਚ ਨਜ਼ਰ ਆਈ ਸੀ।