ਓਟਾਵਾ— ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਤਲ ਦੀ ਕੋਸ਼ਿਸ਼ ਵਾਲੇ ਕਿਸੇ ਵਿਅਕਤੀ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਯਾਤਰਾ ਦੌਰਾਨ ਸੱਦਾ ਪੱਤਰ ਨਹੀਂ ਦਿੱਤੀ ਗਿਆ ਸੀ।
ਬੀਸੀ ਦੇ ਜਸਪਾਲ ਅਟਵਾਲ ‘ਤੇ 1986 ‘ਚ ਭਾਰਤੀ ਕੈਬਨਿਟ ਮੰਤਰੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲੱਗਿਆ ਸੀ। ਅਟਵਾਲ ਨੇ ਮੁੰਬਈ ਦੀ ਇਕ ਰਿਸੈਪਸ਼ਨ ‘ਚ ਸ਼ਮੂਲੀਅਤ ਵੀ ਕੀਤੀ ਪਰ ਟਰੂਡੋ ਦੇ ਦਫਤਰ ਵਲੋਂ ਕਿਹਾ ਗਿਆ ਕਿ ਨਵੀਂ ਦਿੱਲੀ ‘ਚ ਇੱਕ ਹੋਰ ਪਾਰਟੀ ਲਈ ਅਟਵਾਲ ਨੂੰ ਦਿੱਤੇ ਗਏ ਸੱਦੇ ਨੂੰ ਬਾਅਦ ‘ਚ ਰੱਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੀਐਮਓ ਵਲੋਂ ਇੱਕ ਬ੍ਰੀਫਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ‘ਚ ਇੱਕ ਸਰਕਾਰੀ ਅਧਿਕਾਰੀ ਨੇ ਇਹ ਆਖਿਆ ਕਿ ਅਟਵਾਲ ਨੂੰ ਅਸਲ ‘ਚ ਭਾਰਤ ਸਰਕਾਰ ਦੇ ਕੁੱਝ ਧੜਿਆਂ ਵਲੋਂ ਸੱਦਿਆ ਗਿਆ ਸੀ। ਇਹ ਧੜੇ ਨਹੀਂ ਸਨ ਚਾਹੁੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੀ ਕਿਸੇ ਵਿਦੇਸ਼ੀ ਸਰਕਾਰ ਨਾਲ ਨੇੜਲੇ ਸਬੰਧ ਰੱਖਣ ਜਿਹੜੀ ਯੂਨਾਈਟਿਡ ਭਾਰਤ ਲਈ ਵਚਨਬੱਧ ਨਹੀਂ ਹੈ।
ਭਾਰਤ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਮੋਦੀ ਸਰਕਾਰ ਦਾ ਅਟਵਾਲ ਨੂੰ ਦਿੱਤੇ ਗਏ ਸੱਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਵੀਸ਼ ਕੁਮਾਰ ਨੇ ਮੰਤਰਾਲੇ ਦੀ ਵੈੱਬਸਾਈਟ ‘ਤੇ ਇਹ ਬਿਆਨ ਪੋਸਟ ਕੀਤਾ ਕਿ ਨਾ ਤਾਂ ਭਾਰਤ ਸਰਕਾਰ ਤੇ ਨਾ ਹੀ ਸਕਿਊਰਿਟੀ ਏਜੰਸੀਆਂ ਦਾ ਜਸਪਾਲ ਅਟਵਾਲ ਦੇ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਮੁੰਬਈ ‘ਚ ਰੱਖੇ ਸਮਾਰੋਹ ਜਾਂ ਨਵੀਂ ਦਿੱਲੀ ‘ਚ ਕੈਨੇਡੀਅਨ ਹਾਈ ਕਮਿਸ਼ਨਰ ਵਲੋਂ ਰੱਖੀ ਰਿਸੈਪਸ਼ਨ ‘ਚ ਦਿੱਤੇ ਸੱਦੇ ਨਾਲ ਕੋਈ ਸਬੰਧ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਉਲਟ ਕੀਤੇ ਜਾ ਰਹੇ ਦਾਅਵੇ ਅਧਾਰਹੀਣ ਤੇ ਅਸਵੀਕਾਰਨਯੋਗ ਹਨ। ਇਸ ਦੇ ਬਾਵਜੂਦ ਟਰੂਡੋ ਨੇ ਵੀ ਲਿਬਰਲ ਸਰਕਾਰ ਦੇ ਹੀ ਐਮਪੀ ਰਣਦੀਪ ਸਰਾਏ ਵਲੋਂ ਅਟਵਾਲ ਨੂੰ ਇਨ੍ਹਾਂ ਈਵੈਂਟਸ ਦੀ ਲਈ ਗਈ ਜ਼ਿੰਮੇਵਾਰੀ ਨੂੰ ਮੰਨ ਲਿਆ ਅਤੇ ਉਸ ਤੋਂ ਪਾਰਟੀ ਦੀ ਪੈਸੇਫਿਕ ਕਾਕਸ ਦੇ ਚੇਅਰ ਵਜੋਂ ਅਸਤੀਫਾ ਵੀ ਸਵੀਕਾਰ ਕਰ ਲਿਆ।