ਡੱਗ ਫੋਰਡ ਸਰਕਾਰ ਚ ਰੇਡ ਟੇਪ ਰਿਡਕਸ਼ਨ ਮੰਤਰੀ ਪਰਮ ਗਿੱਲ ਵੱਲੋਂ ਆਪਣੀ ਮਿਲਟਨ ਸੀਟ ਅਤੇ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਗਿਆ ਹੈ, ਕਨਸੋਆਂ ਹਨ ਕਿ ਉਹ ਪੀਅਰ ਪੋਲੀਵਰ ਦੀ ਅਗਵਾਈ ਹੇਠ ਫੈਡਰਲ ਸਿਆਸਤ ਵਿੱਚ ਸਰਗਰਮ ਹੋਣ ਦੀ ਤਾਂਘ ਵਿੱਚ ਹਨ! ਇਸਤੋਂ ਪਹਿਲਾਂ ਵੀ ਉਹ ਫੈਡਰਲ ਰਾਜਨੀਤੀ ਵਿੱਚ ਬਰੈਂਪਟਨ ਸਪਰਿੰਗਡੇਲ ਦੇ ਸਾਂਸਦ ਵਜੋਂ ਸਰਗਰਮੀ ਵਿਖਾ ਚੁੱਕੇ ਹਨ, ਇਹ ਵੀ ਦੱਸਣਯੋਗ ਹੈ ਕਿ ਪਰਮ ਗਿੱਲ ਵੱਲੋਂ ਵਿਧਾਇਕ ਬਣਦਿਆਂ ਉਨਟਾਰੀਓ ਚ ਕਾਰ ਇੰਸ਼ੋਰੈਂਸ ਘੱਟ ਕਰਨ ਦਾ ਵੀ ਇੱਕ ਬਿਲ ਲਿਆਂਦਾ ਸੀ ਜੋ ਕਾਮਯਾਬ ਨਾ ਹੋ ਸਕਿਆ।