ਮਸ਼ਹੂਰ ਗਲਜ਼ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਗਾਇਕ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਾਬ ਨੇ ਦਿੱਤੀ ਹੈ। ਉਨ੍ਹਾਂ ਨੇ ਮੁੰਬਈ ‘ਚ ਆਖਰੀ ਸਾਹ ਲਏ। ਪੰਕਜ ਉਧਾਸ ਨੂੰ 2006 ‘ਚ ਪਦਮਸ੍ਰੀ ਐਵਾਰਡ ਮਿਲਿਆ ਸੀ । ਗਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਵੱਡੀ ਪਛਾਣ ਫੇਮਸ ਗਜ਼ਰ ‘ਚਿੱਠੀ ਆਈ ਹੈ’ ਤੋਂ ਮਿਲੀ ਸੀ। ਪੰਕਜ ਉਧਾਸ ਦਾ ਜਨਮ 17 ਮਈ 1951 ਨੂੰ ਗੁਜਰਾਤ ਦੇ ਜੇਤਪੁਰ ਵਿਚ ਹੋਇਆ ਸੀ। ਉਹ ਆਪਣੇ ਤਿੰਨੋਂ ਭਰਾਵਾਂ ਵਿਚ ਸਭ ਤੋਂ ਛੋਟੇ ਸਨ। ਉਨ੍ਹਾਂ ਦਾ ਪਰਿਵਾਰ ਰਾਜਕੋਟ ਕੋਲ ਚਰਖਾੜੀ ਨਾਂ ਦੇ ਕਸਬੇ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਦਾਦਾ ਜਿਮੀਂਦਾਰ ਸਨ ਅਤੇ ਭਾਵਨਗਰ ਸੂਬੇ ਦੇ ਦੀਵਾਨ ਵੀ ਸਨ। ਉਨ੍ਹਾਂ ਦੇ ਪਿਤਾ ਕੇਸ਼ੂਭਾਈ ਉਧਾਸ ਸਰਕਾਰੀ ਮੁਲਾਜ਼ਮ ਸਨ, ਉਨ੍ਹਾਂ ਨੂੰ ਇਸਰਾਜ ਵਜਾਉਣ ਦਾ ਬਹੁਤ ਸ਼ੌਕ ਸੀ। ਦੂਜੇ ਪਾਸੇ ਉਨ੍ਹਾਂ ਦੀ ਮਾਂ ਜੀਤੂਬੇਨ ਉਧਾਸ ਨੂੰ ਗਾਣਿਆਂ ਦਾ ਬਹੁਤ ਸ਼ੌਕ ਸੀ। ਇਹੀ ਕਾਰਨ ਸੀ ਕਿ ਪੰਕਜ ਉਧਾਸ ਸਣੇ ਉਨ੍ਹਾਂ ਦੇ ਦੋਵੇਂ ਭਰਾਵਾਂ ਦਾ ਰੁਝਾਨ ਸੰਗੀਤ ਵੱਲ ਹਮੇਸ਼ਾ ਤੋਂ ਰਿਹਾ।
ਪੰਕਜ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣਾ ਕਰੀਅਰ ਗਾਇਕੀ ਵਿਚ ਬਣਾਉਣਗੇ। ਉਨ੍ਹੀਂ ਦਿਨੀਂ ਭਾਰਤ ਤੇ ਚੀਨ ਵਿਚ ਯੁੱਧ ਚੱਲ ਰਿਹਾ ਸੀ। ਇਸੇ ਦੌਰਾਨ ਲਤਾ ਮੰਗੇਸ਼ਕਰ ਦਾ ‘ਏ ਮੇਰੇ ਵਤਨ ਕੇ ਲੋਗੋ’ ਗਾਣਾ ਰਿਲੀਜ਼ ਹੋਇਆ ਸੀ। ਪੰਕਜ ਨੂੰ ਇਹ ਗਾਣਾ ਬਹੁਤ ਪਸੰਦ ਆਇਆ। ਉਨ੍ਹਾਂ ਨੇ ਬਿਨਾਂ ਕਿਸੇ ਦੀ ਮਦਦ ਨਾਲ ਇਸ ਗਾਣੇ ਨੂੰ ਉਸੇ ਲੈਅ ਤੇ ਸੁਰ ਨਾਲ ਤਿਆਰ ਕੀਤਾ।