ਫੈਡਰਲ ਸਰਕਾਰ ਵੱਲੋ ਅੰਤਰ- ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਤੋਂ ਬਾਅਦ ਉਨਟਾਰੀਓ ਦੀ ਕਾਲਜ਼ ਅਤੇ ਯੂਨੀਵਰਸਿਟੀ ਬਾਰੇ ਮੰਤਰੀ ਜਿਲ ਡਨਲਪ ਨੇ ਕਿਹਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਉਹ ਕੋਰਸ ਹੀ ਪੜਾਏ ਜਾਣ ਜਿਸ ਨਾਲ ਨੌਕਰੀ ਪ੍ਰਾਪਤ ਕਰਨੀ ਸੌਖਾਲੀ ਹੋਵੇ ਖਾਸਕਰ ਹੈਲਥ ਅਤੇ ਸਕਿਲਡ ਕੋਰਸ ,ਦੂਜਾ ਸਰਕਾਰ ਨੇ ਨਵੇਂ ਦੁਕਾਨ ਨੁਮਾ ਕਾਲਜ਼ਾ (public-private college partnership) ਨੂੰ ਮਾਨਤਾ ਦੇਣ ਤੇ ਰੋਕ ਲਗਾਈ ਹੈ ਤੇ ਤੀਜਾ ਕਾਲਜ਼ਾ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ ਹੈ ਕਿ ਆਉਣ ਵਾਲੇ ਵਿਦਿਆਰਥੀਆਂ ਲਈ ਘਰ ਦੀ ਮੁਸ਼ਕਿਲ ਨਾ ਹੋਵੇ, ਇੱਥੇ ਦੱਸਣਯੋਗ ਹੈ ਕਿ 2023 ਦੇ ਅੰਤ ਤੱਕ ਕੈਨੇਡਾ ਵਿੱਚ 1028850 ਅੰਤਰ -ਰਾਸ਼ਟਰੀ ਵਿਦਿਆਰਥੀ ਅਤੇ ਇੱਕਲੇ ਉਨਟਾਰੀਓ ਵਿੱਚ 411,985 ਵਿਦਿਆਰਥੀ ਸਨ ਜਦਕਿ 2015 ਵਿੱਚ ਕੈਨੇਡਾ ‘ਚ ਅੰਤਰ – ਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ 352325 ਸੀ
Kultaran Singh Padhiana