ਮਿਲਾਨ (ਇਟਲੀ)9ਦਸੰਬਰ (ਦਲਜੀਤ ਮੱਕੜ)ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾਂ “ਯੁਨੀਵਰਸਿਲ ਡਕਲੈਅਰੇਸ਼ਨ ਆਫ ਹਿਉਮਨ ਰਾਈਟਸ”ਦੀ 75ਵੀਂ ਵਰੇਗੰਢ ਮੌਕੇ ਸਵਿਟਰਜਲੈਂਡ ਦੇ ਸ਼ਹਿਰ ਜਨੇਵਾ ਵਿਖੇ ਹਿਉਮਨ ਰਾਈਟਸ ਦੇ ਮੁੱਖ ਦਫਤਰ ਵਿੱਚ ਕਰਵਾਏ ਗਏ ਸੰਮੇਲਨ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਤੋਂ ਸ:ਜਗਜੀਤ ਸਿੰਘ ਅਤੇ ਸ:ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕਰਕੇ ਜਿੱਥੇ ਇਸ ਵਾਕਾਰੀ ਸੰਮੇਲਨ ਦੇ ਪ੍ਰਮੁੱਖ ਵਿਸ਼ੇ “ਔਰਤਾਂ ਅਤੇ ਬੱਚਿਆਂ ਤੇ ਹੋ ਰਹੇ ਸ਼ੋਸ਼ਣ” ਦੇ ਵਿਸ਼ੇ ਤੇ ਆਪਣੇ ਠੋਸ ਵਿਚਾਰ ਪ੍ਰਗਟ ਕੀਤੇ ,ਉੱਥੇ ਨਾਲੋ ਨਾਲ ਸਿੱਖ ਧਰਮ ਵਿੱਚ ਔਰਤ ਪੁਰਸ਼ ਦੀ ਬਰਾਬਰੀ ਅਤੇ ਔਰਤਾਂ ਨੂੰ ਵਿਸ਼ੇਸ਼ ਸਤਿਕਾਰ ਦੇਣ ਦੀ ਗੱਲ ਕਰਦਿਆਂ ਸਿੱਖ ਧਰਮ ਦੇ ਸੇਵਾ ਦੇ ਸਿਧਾਂਤ ਤੇ ਵੀ ਸਾਰਿਆਂ ਨੂੰ ਚਾਨਣਾ ਪਾਇਆ।ਅਤੇ ਦੱਸਿਆ ਕਿ ਸਿੱਖ ਧਰਮ ਹਰੇਕ ਇਨਸਾਨ ਨੂੰ ਬਰਾਬਰਤਾ ਦੇਣ ਵਾਲਾ ਧਰਮ ਹੈ।ਇਸ ਸੰਮੇਲਨ ਵਿੱਚ ਇਟਲੀ,ਫਰਾਂਸ,ਜਰਮਨੀ ਅਤੇ ਯੂਰਪ ਦੇ ਹੋਰ ਮੁਲਕਾਂ ਦੇ ਨਾਲ਼ ਨਾਲ਼ ਪੂਰੇ ਵਿਸ਼ਵ ਭਰ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਪਹੁੰਚੀਆਂ ਸਨ।