ਰੂਸ ਤੇ ਯੂਕਰੇਨ ਦਾ ਯੁੱਧ ਵਿਚਾਲੇ ਯੂਰਪੀਅਨ ਦੇਸ਼ਾਂ ਨੂੰ ਲੈ ਕੇ ਤਣਾਅ ਦੀ ਸਥਿਤੀ ਚੱਲ ਰਹੀ ਹੈ। ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਦੀ ਮਦਦ ਨੂੰ ਲੈ ਕੇ ਰੂਸ ਖ਼ਫਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣੈ ਜੇਕਰ ਪੱਛਮੀ ਦੇਸ਼ਾਂ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਹਮਲੇ ਕਰਨ ਲਈ ਮਿਜ਼ਾਇਲਾਂ ਦਿੱਤੀਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।

ਉਨ੍ਹਾਂ ਨੇ ਕਿਹਾ ਹੈ ਕਿਹਾ ਕਿ ਅੱਗ ਨਾਲ ਖੇਡਣਾ ਬੰਦ ਕਰ ਦਿਓ।ਰੂਸ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਅੱਗ ਨਾਲ ਖੇਡਣਾ ਬੰਦ ਨਹੀ ਕਰੇਗਾ ਤਾਂ ਤੀਜੇ ਵਿਸ਼ਵ ਯੁੱਧ ਲਈ ਤਿਆਰ ਰਹਿਣ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ ਅਤੇ ਅਮਰੀਕਾ ਯੂਕਰੇਨ ਲਈ ਅੱਗੇ ਵੱਧਦੇ ਹਨ ਤਾਂ ਫਿਰ ਤੀਜਾ ਮਹਾ ਯੁੱਧ ਲੱਗੇਗਾ।