ਟੋਰਾਂਟੋ (Sekha) : ਭਾਰਤ ਸਰਕਾਰ ਵੱਲੋਂ ਸਿਰਮੌਰ ਥੀਏਟਰ ਤੇ ਫਿਲਮ ਅਭਿਨੇਤਰੀ ਪ੍ਰੋ. ਨਿਰਮਲ ਰਿਸ਼ੀ ਤੇ ਪਟਿਆਲਾ ਦੇ ਥੀਏਟਰ ਮਹਾਂਰਥੀ ਪ੍ਰਾਣ ਸੱਭਰਵਾਲ ਨੂੰ ਭਾਰਤ ਸਰਕਾਰ ਵੱਲੋ ਐਲਾਨਿਆ “ਪਦਮ ਸ਼੍ਰੀ” ਪੁਰਸਕਾਰ ਦੇ ਐਲਾਨ ਤੇ ਕਨੇਡਾ ਤੋ ਗਾਇਕ , ਗਿੱਲ ਹਰਦੀਪ , ਗੀਤਕਾਰ ਮੱਖਣ ਬਰਾੜ , ਬਲਜਿੰਦਰ ਸੇਖਾ , ਦਿਲਖੁਸ਼ ਥਿੰਦ , ਹੈਰੀ ਸੰਧੂ , ਲਖਵਿੰਦਰ ਸੰਧੂ ,ਪੰਜਾਬੀ ਆਰਟਸ ਐਸੋਸੀਏਸ਼ਨ ਨਾਲ ਬਲਜਿੰਦਰ ਲੇਲਣਾ , ਜਗਵਿੰਦਰ ਜੱਜ , ਸਰਬਜੀਤ ਅਰੋੜਾ , ਪ੍ਰੋ. ਮੋਹਨ ਸਿੰਘ ਫਾਊਡਰੇਸ਼ਨ ਤੋ ਸਾਹਿਬ ਥਿੰਦ ,ਨੇ ਦੋਨੋ ਅਦਾਕਾਂਰਾ ਨੂੰ ਮੁਬਾਰਕਬਾਦ ਭੇਜੀ ਹੈ ।