ਮਿਲਾਨ(ਦਲਜੀਤ ਮੱਕੜ)
ਦੇਸ਼ ਤੇ ਸਭ ਤੋਂ ਵੱਧ ਸਾਲ ਰਾਜ ਕਰਨ ਵਾਲੀ ਪੁਰਾਤਨ ਪਾਰਟੀ ਕਾਂਗਰਸ ਵੱਲੋਂ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਭਾਰਤੀ ਨੂੰ ਪਾਰਟੀ ਨਾਲ ਜੁੜਨ ਲਈ ਯੂਰਪ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕਰਕੇ ਚੋਣ ਪ੍ਰਚਾਰ ਲਈ ਤਿਆਰ ਰਹਿਣ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਕ ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਪੁਰਾਣੇ ਵਰਕਰਾਂ ਦਵਿੰਦਰ ਸਿੰਘ ਸੈਣੀ ਫਿੰਨਲੈਂਡ, ਮਨਵੀਰ ਸਿੰਘ ਮੰਨਾ ਜਰਮਨੀ, ਜਗਤਾਰ ਸਿੰਘ ਬਿੱਟੂ ਫਰਾਂਸ ਅਤੇ ਗੁਰਦਾਵਰ ਸਿੰਘ ਚਾਹਲ ਬੈਲਜੀਅਮ ਨੂੰ ਕ੍ਰਮਵਾਰ ਇਂਨਾਂ ਦੇਸ਼ਾਂ ਦੀਆਂ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ।
ਇੰਡੀਅਨ ਉਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਟਰੌਦਾ ਵੱਲੋਂ ਓਵਰਸੀਜ਼ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਨਵੀਆਂ ਨਿਯੁਕਤੀਆਂ ਕੀਤੀਆ ਗਈਆ ਹਨ ਦੱਸਣਯੋਗ ਹੈ ਕਿ ਯੂਰਪ ਦੇ ਇੰਨਾਂ ਦੇਸ਼ਾਂ ਵਿਚ ਹੋਰਨਾ ਪਾਰਟੀਆਂ ਦੇ ਮੁਕਾਬਲੇ ਕਾਗਰਸ ਪਾਰਟੀ ਕੌਲ ਹਮੇਸ਼ਾ ਤੋ ਮਜ਼ਬੂਤ ਵਰਕਰ ਅਤੇ ਲੀਡਰਸ਼ਿਪ ਰਹੀ ਹੈ ਜਿੰਨਾਂ ਵੱਲੋਪਾਰਟੀ ਵੱਲੋਂ ਕੀਤੀਆਂ ਗਤੀ ਵਧੀਆ ਲਈ ਬਣਦਾ ਯੋਗਦਾਨ ਦਿੱਤਾ ਗਿਆ ਹੈ ਵੇਖਣ ਵਾਲੀ ਗੱਲ ਹੋਵੇਗੀ ਕਿ ਫਿੰਨਲੈਂਡ, ਜਰਮਨੀ , ਫਰਾਂਸ ਅਤੇ ਬੈਲਜੀਅਮ ਵਿੱਚ ਚੁਣੇ ਹੋਏ ਨਵੇਂ ਆਗੂ ਪਾਰਟੀ ਦੀ ਤਰੱਕੀ ਲਈ ਕਿਸ ਹੱਦ ਤੱਕ ਯੋਗਦਾਨ ਪਾਉਂਦੇ ਹਨ।