ਕੈਨੇਡਾ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਸ਼ਰਨ ਲੈਣਾ ਹੋਰ ਵੀ ਔਖਾ ਹੋ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਇਕ ਹੋਰ ਨਵਾਂ ਕਾਨੂੰਨ ਬਣਾਇਆ ਗਿਆ ਹੈ। ਕੈਨੇਡਾ ਸਰਕਾਰ ਨੇ ASYLUM ਦਾ ਨਵਾਂ ਕਾਨੂੰਨ ਲਿਆਂਦਾ ਹੈ। ਸਖ਼ਤੀ ਵਾਲਾ one year rule ਬਣਾਇਆ ਗਿਆ ਹੈ ਤੇ ਕੈਨੇਡਾ ਆਉਣ ਦੇ ਇਕ ਸਾਲ ਦੇ ਅੰਦਰ ਹੀ ਅਪਲਾਈ ਕਰਨਾ ਹੋਵੇਗਾ।
ਪਹਿਲੀ ਐਂਟਰੀ ਇਕ ਸਾਲ ਦੇ ਅੰਦਰ ਅਪਲਾਈ ਕਰਨਾ ਹੋਵੇਗਾ ਨਹੀਂ ਤਾਂ ਤੁਹਾਡੀ ਅਰਜ਼ੀ Invalid ਹੋ ਜਾਵੇਗੀ। ਮੁੜ ਐਂਟਰੀਆਂ ਦੇ ਨਾਲ ਦੁਬਾਰਾ ਸਾਲ ਵਾਲੀ ਮਿਆਦ ਸ਼ੁਰੂ ਨਹੀਂ ਹੋਵੇਗੀ ਤੇ ਇਸ ਦੇ ਨਾਲ ਹੀ ਜੋ ਲੋਕ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋਏ ਹਨ ਯਾਨੀ ਗੈਰ-ਕਾਨੂੰਨ ਤਰੀਕੇ ਨਾਲ ਕੈਨੇਡਾ ਵਿਚ ਦਾਖਲ ਹੋਏ ਹਨ ਉਨ੍ਹਾਂ ਨੂੰ 14 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਨਾ ਹੋਵੇਗਾ ।
ਜੋ ਲੋਕ ਕਾਨੂੰਨੀ ਤੌਰ ‘ਤੇ ਜਾਂ ਹੋਰ ਮਾਧਿਆਂ ਰਾਹੀਂ ਕੈਨੇਡਾ ਆਏ ਹਨ ਉਨ੍ਹਾਂ ਨੂੰ ਲੈਂਡਿੰਗ ਦੀ ਤਰੀਕ ਤੋਂ 365 ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ। ਜੋ ਲੋਕ ਅਮਰੀਕਾ ਦੇ ਨਾਲ ਲੱਗੀ ਜ਼ਮੀਨੀ ਸਰਹੱਦ ਦੇ ਅਧਿਕਾਰਕ ਰਸਤਿਆਂ ਤੋਂ ਕੈਨੇਡਾ ਵਿਚ ਦਾਖਲ ਹੁੰਦੇ ਹਨ, ਉਨ੍ਹਾਂ ਲਈ ਨਿਯਮ ਹੋਰ ਵੀ ਸਖਤ ਹੈ। ਉਨ੍ਹਾਂ ਨੂੰ 14 ਦਿਨਾਂ ਦੇ ਅੰਦਰ ਆਪਣਾ ਦਾਅਵਾ ਪੇਸ਼ ਕਰਨਾ ਹੋਵੇਗਾ ਤੇ ਜੇਕਰ ਉਹ ਇਸ ਸਮਾਂ ਵਿਚ ਅਪਲਾਈ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸੁਣਵਾਈ ਦੇ ਅਯੋਗ ਮੰਨਿਆ ਜਾਵੇਗਾ।
ਨਵੇਂ ਨਿਯਮਾਂ ਮੁਤਾਬਕ ਇਹ ਇਕ ਸਾਲ ਦਾ ਨਿਯਮ ਉਨ੍ਹਾਂ ਸਾਰਿਆਂ ‘ਤੇ ਲਾਗੂ ਹੁੰਦਾ ਹੈ ਜੋ 24 ਜੂਨ 2020 ਦੇ ਬਾਅਦ ਪਹਿਲੀ ਵਾਰ ਕੈਨੇਡਾ ਆਏ ਹਨ। ਜੇਕਰ ਤੁਸੀਂ ਇਸ ਤਰੀਕ ਦੇ ਬਾਅਦ ਆਏ ਹੋ ਤੇ ਅਪਲਾਈ ਕਰਨ ਲਈ ਇਕ ਸਾਲ ਤੋਂ ਵਧ ਦਾ ਇੰਤਜ਼ਾਰ ਕਰੇਦ ਹੋ ਤਾਂ ਤੁਹਾਡਾ ਕੇਸ ਰਿਫਿਊਜ਼ੀ ਬੋਰਡ ਕੋਲ ਨਹੀਂ ਜਾਵੇਗਾ। ਅਜਿਹੇ ਬਿਨੈਕਾਰਾਂ ਲਈ ਸਿਰਫ ‘ਪ੍ਰੀ-ਅਪਰੂਵਲ ਰਿਸਕ ਅਸੇਸਮੈਂਟ’ ਦਾ ਬਦਲ ਬਚੇਗਾ ਜੋ ਕਿ ਸ਼ਰਨ ਪਾਉਣ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਮੁਸ਼ਕਲ ਪ੍ਰਕਿਰਿਆ ਹੈ।














