ਐਡੀ (ਨੀਦਰਲੈਂਡਜ਼): ਨੀਦਰਲੈਂਡ ਦੀ ਪੁਲਿਸ ਨੇ ਨਾਇਟ ਕਲੱਬ ’ਚ ਲੋਕਾਂ ਨੂੰ ਬੰਧਕ ਬਣਾਏ ਜਾਣ ਕਾਰਲ ਘੰਟਿਆਂ ਤਕ ਰਹੀ ਤਣਾਅਪੂਰਨ ਸਥਿਤੀ ਤੋਂ ਬਾਅਦ ਇਮਾਰਤ ’ਚੋਂ ਬਾਹਰ ਨਿਕਲੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਆਖਰੀ ਬੰਧਕ ਨੂੰ ਹੁਣੇ ਰਿਹਾਅ ਕਰ ਦਿਤਾ ਗਿਆ ਹੈ। ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ।’’

ਹਥਿਆਰਬੰਦ ਪੁਲਿਸ ਵਲੋਂ ਹੱਥ ਉੱਪਰ ਕਰਨ ਅਤੇ ਗੋਡੇ ਭਾਰ ਬੈਠਣ ਦਾ ਹੁਕਮ ਦੇਣ ਤੋਂ ਪਹਿਲਾਂ ਵਿਅਕਤੀ ਕਲੱਬ ਤੋਂ ਬਾਹਰ ਆਇਆ। ਉਸ ਨੂੰ ਬਾਹਰ ਗ੍ਰਿਫਤਾਰ ਕਰਨ ਅਤੇ ਹੱਥਕੜੀਆਂ ਲਗਾਉਣ ਤੋਂ ਬਾਅਦ, ਉਸ ਨੂੰ ਮੌਕੇ ’ਤੇ ਪੁਲਿਸ ਦੀ ਗੱਡੀ ਰਾਹੀਂ ਲਿਜਾਇਆ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਤਿੰਨ ਲੋਕਾਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ ਪਰ ਬੰਧਕ ਅਜੇ ਖਤਮ ਨਹੀਂ ਹੋਇਆ ਹੈ।

ਗੇਲਡਰਲੈਂਡ ਪੁਲਿਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਜਾਰੀ ਕੀਤੀ, ਜਿਸ ਵਿਚ ਤਿੰਨਾਂ ਬੰਧਕਾਂ ਦੀ ਰਿਹਾਈ ਦਾ ਐਲਾਨ ਕੀਤਾ ਗਿਆ। ਬੰਧਕ ਬਣਾਏ ਜਾਣ ਦੌਰਾਨ ਭਾਰੀ ਹਥਿਆਰਾਂ ਨਾਲ ਲੈਸ ਪੁਲਿਸ ਅਤੇ ਵਿਸ਼ੇਸ਼ ਗ੍ਰਿਫਤਾਰੀ ਟੀਮਾਂ, ਜਿਨ੍ਹਾਂ ਵਿਚੋਂ ਕੁੱਝ ਨੇ ਮਾਸਕ ਪਹਿਨੇ ਹੋਏ ਸਨ, ਪ੍ਰਸਿੱਧ ਕਲੱਬ ਦੇ ਬਾਹਰ ਇਕੱਠੇ ਹੋਏ।

ਪੁਲਿਸ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਕੀਤਾ, ‘‘ਇਸ ਪੜਾਅ ’ਤੇ , ਇਸ ਘਟਨਾ ਦੇ ਪਿੱਛੇ ਅਤਿਵਾਦੀ ਮਕਸਦ ਦਾ ਕੋਈ ਸੰਕੇਤ ਨਹੀਂ ਹੈ।’’ ਇਸ ਤੋਂ ਪਹਿਲਾਂ ਪੁਲਿਸ ਨੇ ਐਡੀ ਸ਼ਹਿਰ ਦੇ ਕੇਂਦਰੀ ਚੌਕ ਨੇੜੇ 150 ਘਰਾਂ ਨੂੰ ਖਾਲੀ ਕਰਵਾ ਲਿਆ ਸੀ ਅਤੇ ਕਿਹਾ ਸੀ ਕਿ ਇਲਾਕੇ ਵਿਚ ਇਕ ਵਿਅਕਤੀ ਹੈ ਜੋ ਉਨ੍ਹਾਂ ਜਾਂ ਹੋਰਨਾਂ ਲਈ ਖਤਰਾ ਹੋ ਸਕਦਾ ਹੈ। ਇਹ ਘਟਨਾ ਐਮਸਟਰਡਮ ਤੋਂ 85 ਕਿਲੋਮੀਟਰ ਦੱਖਣ-ਪੂਰਬ ’ਚ ਸਥਿਤ ਪੇਂਡੂ ਬਾਜ਼ਾਰ ਈਡੇ ’ਚ ਸਾਹਮਣੇ ਆਈ ਹੈ, ਜਿੱਥੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਘੇਰਾਬੰਦੀ ਵਾਲੇ ਇਲਾਕੇ ’ਚ ਸੜਕਾਂ ’ਤੇ ਨਜ਼ਰ ਆ ਰਹੇ ਸਨ।