ਪੰਜਾਬ ਸਰਕਾਰ ਦੀ ਤਰਫੋਂ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੰਡੀਗੜ੍ਹ ਦੇ ਸੈਕਟਰ-35 ਮਿਉਂਸਪਲ ਭਵਨ ਪਹੁੰਚੇ ਸੀਐਮ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ‘ਤੇ ਜ਼ੁਬਾਨੀ ਤੰਜ਼ ਕੱਸੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਚਾਰ ਆਗੂ ਸਵੇਰੇ ਉੱਠਦੇ ਹੀ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਇਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਮ ਘਰਾਂ ਦੇ ਮੁੰਡੇ ਉਸ ਦੀਆਂ ਕੁਰਸੀਆਂ ‘ਤੇ ਆ ਕੇ ਬੈਠਣਗੇ। ਨਵਜੋਤ ਸਿੰਘ ਸਿੱਧੂ ‘ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਹਾਲਤ ਵਿਆਹਾਂ ਵਿਚ ਦਿਤੇ ਸੂਟ ਵਰਗੀ ਹੈ। ਅੱਗੇ ਦੀ ਅੱਗੇ ਤੋਰੀ ਜਾਂਦੇ ਨੇ ਪਰ ਕਾਂਗਰਸ ਦੀ ਬਦਕਿਸਮਤੀ ਉਨ੍ਹਾਂ ਨੇ ਇਹ ਸੂਟ ਖੋਲ੍ਹ ਲਿਆ, ਹੁਣ ਨਾ ਸਵਾਇਆ ਜਾਂਦਾ ਤੇ ਨਾ ਲਿਫਾਫੇ ਵਿਚ ਪਾਇਆ ਜਾਂਦਾ।