ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਭਾਰਤੀ-ਅਮਰੀਕੀ ਵਿਅਕਤੀ ਜਸਮੇਰ ਸਿੰਘ ਦੀ ਕਾਰ ਹਾਦਸੇ ਦੇ ਕੁਝ ਸਮੇਂ ਬਾਅਦ ਹੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ। ਅਮਰੀਕੀ ਟੈਲੀਵਿਜ਼ਨ ਅਤੇ ਰੇਡੀਓ ਸਰਵਿਸ ਦੇ ਨਿਊਜ਼ ਡਿਵੀਜ਼ਨ ਮੁਤਾਬਕ ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਜਸਮੇਰ ਨੇ ਆਉਣ ਵਾਲੇ ਹਫਤੇ ਵਿੱਚ ਭਾਰਤ ਆਉਣਾ ਸੀ। ਇਸੇ ਕਾਰਨ ਉਹ ਆਪਣੀ ਪਤਨੀ ਨੂੰ ਡਾਕਟਰ ਤੋਂ ਘਰ ਲੈ ਕੇ ਜਾ ਰਿਹਾ ਸੀ।

ਇਸ ਦੌਰਾਨ ਜਸਮੇਰ ਦੀ ਕਾਰ ਵੈਨ ਵਿਕ ਐਕਸਪ੍ਰੈਸ ਵੇਅ ‘ਤੇ ਇਕ ਹੋਰ ਕਾਰ ਚਾਲਕ ਨਾਲ ਟਕਰਾ ਗਈ। ਜਿਸ ਤੋਂ ਬਾਅਦ ਡਰਾਈਵਰ ਉਸ ‘ਤੇ ਭੜਕ ਗਿਆ ਅਤੇ ਜਸਮੇਰ ਸਿੰਘ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜਸਮੇਰ ਦੇ ਪਰਿਵਾਰ ਨੇ ਐਤਵਾਰ ਰਾਤ ਨਿਊਯਾਰਕ ‘ਚ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਸ਼ੱਕੀ ਡਰਾਈਵਰ ਖਿਲਾਫ ਹੇਟ ਕ੍ਰਾਈਮ ਦਾ ਮਾਮਲਾ ਦਰਜ ਕੀਤਾ ਜਾਵੇ। ਜਸਮੇਰ ਦੇ ਪੁੱਤਰ ਮੁਲਤਾਨੀ ਨੇ ਦੱਸਿਆ ਕਿ ਮੇਰੇ ਪਿਤਾ ਪੜ੍ਹੇ ਲਿਖੇ ਅਤੇ ਬਹੁਤ ਨੇਕ ਇਨਸਾਨ ਸਨ।
ਜਾਣਕਾਰੀ ਮੁਤਾਬਕ 68 ਸਾਲਾਂ ਜਸਮੇਰ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਭਾਰਤ ਤੋਂ ਅਮਰੀਕਾ ਗਿਆ ਸੀ। ਮੁਲਤਾਨੀ ਨੇ ਦੱਸਿਆ ਕਿ ਪਿਤਾ ਜੀ ਦਸਤਾਰ ਨਾਲ ਨਿਵੇਕਲੇ ਨਜ਼ਰ ਆ ਰਹੇ ਸਨ। ਉਸ ਨੇ ਦੱਸਿਆ ਕਿ ਹਮਲੇ ਦੌਰਾਨ ਪਿਤਾ ਦਾ ਸਿਰ ਫਟ ਗਿਆ ਅਤੇ ਅਗਲੇ ਦੋ ਦੰਦ ਵੀ ਟੁੱਟ ਗਏ। ਜਿਸ ਕਾਰਨ ਪਿਤਾ ਜਸਮੇਰ ਦੀ ਮੌਤ ਹੋ ਗਈ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਦਮਾ ਦਿੱਤਾ ਹੈ।

ਇਸ ਦੌਰਾਨ ਜਾਂਚ ਅਧਿਕਾਰੀ ਮੁਤਾਬਕ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ‘ਤੇ ਕਤਲ ਅਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ, ਪਰ ਨਫ਼ਰਤ ਅਪਰਾਧ ਵਜੋਂ ਨਹੀਂ। ਰਿਪੋਰਟ ਮੁਤਾਬਕ ਮੁਲਤਾਨੀ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਪਿਤਾ ਦਾ ਦਸਤਾਰਧਾਰੀ ਸਿੱਖ ਵਜੋਂ ਦਿਸਣਾ ਹੀ ਕਰੂਰਤਾ ਦਾ ਕਾਰਨ ਸੀ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ‘ਤੇ ਨਫਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ।

ਮੁਲਤਾਨੀ ਨੇ ਦੱਸਿਆ ਕਿ ਉਹ ਬੰਦਾ ਆਪਣੇ ਪਹਿਰਾਵੇ ਅਤੇ ਪੱਗ ਨਾਲ ਮੇਰੇ ਪਿਤਾ ਨੂੰ ਸੰਬੋਧਨ ਕਰ ਰਿਹਾ ਸੀ। ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਇੱਕ ਨਫ਼ਰਤ ਅਪਰਾਧ ਹੈ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦਾ ਸੀ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ।