3 ਨਵੰਬਰ 2022 ਨੂੰ ਰਾਤੀ 10 ਵਜੇ ਦੇ ਕਰੀਬ 24 ਸਾਲ ਦੇ ਇੱਕ ਨੌਜਵਾਨ ‘ਤੇ ਕਾਤਲਾਨਾ ਹਮਲਾ ਹੋਇਆ ਸੀ, ਜਿਸ ਦੀ ਪਛਾਣ ਸਰੀ ਦੇ ਵਾਸੀ ਪਵਨਦੀਪ ਚੋਪੜਾ ਵਜੋਂ ਹੋਈ ਸੀ। ਹੁਣ ਪਵਨਦੀਪ ਚੋਪੜਾ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ। ਪਵਨਦੀਪ ਨੂੰ ਪਿਛਲੇ ਸਾਲ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ। ਕਈ ਮਹੀਨੇ ਦੀ ਲੰਮੀ ਜਾਂਚ-ਪੜਤਾਲ ਮਗਰੋਂ ਪੁਲਿਸ ਨੇ ਹੁਣ ਪਵਨਦੀਪ ਦੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ। ਇਨ੍ਹਾਂ ਵਿੱਚ ਉਨਟਾਰੀਓ ਦੇ ਨੌਰਥ ਯਾਰਕ ਦਾ ਵਾਸੀ 24 ਸਾਲਾ ਲਸੈਲ ਟਿਨਡੇਲ, ਬਰੈਂਪਟਨ ਦਾ ਵਾਸੀ 22 ਸਾਲਾ ਸਗੋਵੀਆ ਸੈਨਵੇਜ਼ਾ ਅਤੇ ਬੀ.ਸੀ. ਦੇ ਐਬਟਸਫੋਰਡ ਦਾ ਵਾਸੀ 25 ਸਾਲਾ ਟੈਰੀ ਮੈਕਡੌਨਾਲਡ ਸ਼ਾਮਲ ਹੈ।