ਕੈਂਬਰਿਜ ਗੁਰਦੁਆਰਾ ਸਾਹਿਬ (ਟਾਊਨ ਲਾਈਨ ਰੋਡ) ਵਿਖੇ ਵਿਟਮਰ ਪਾਰਕ ਸੀਨੀਅਰ ਰੈਕਰੇਸ਼ਨ ਸੈਂਟਰ ਦੀ ਕਾਰਜਕਾਰੀ ਦੀ ਮਾਸਿਕ ਮੀਟਿੰਗ ਸ੍ਰ ਜੋਗਿੰਦਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ੍ਰ ਰਜਿੰਦਰ ਸਿੰਘ ਨਾਗਰਾ ਅਤੇ ਬਲਬੀਰ ਸਿੰਘ ਬਰਾੜ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਸੰਤੋਖ ਸਿੰਘ ਸਿੱਧੂ, ਕਸ਼ਮੀਰ ਸਿੰਘ ਬੈਂਸ, ਰਾਜਪਾਲ ਸਿੰਘ ਖਹਿਰਾ ਵੀ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਸ੍ਰ ਸੁਰਿੰਦਰ ਸਿੰਘ ਅਟਵਾਲ ਵਲੋਂ ਕੀਤੀ ਗਈ। ਮੀਟਿੰਗ ਵਿੱਚ ਵਿਟਮਰ ਪਾਰਕ ਸੀਨੀਅਰ ਰੈਕਰੇਸ਼ਨ ਸੈਂਟਰ ਵਲੋਂ ਬਜ਼ੁਰਗਾਂ ਨੂੰ ਸਹੂਲਤਾਂ ਦਵਾਉਣ ਲਈ, ਜਿਸ ਵਿੱਚ ਗੁਰਦੁਆਰਾ ਸਿੰਘ ਸਭਾ (ਟਾਊਨ ਲਾਈਨ) ਨੇੜੇ ਬੱਸ ਸਟਾਪ ਦਾ ਸ਼ੈਡ ਬਨਾਉਣ, ਸਾਈਡ ਵਾਕ ‘ਤੇ ਪੈਦਲ ਚੱਲਣ ਵਾਲਿਆਂ ਦੇ ਅਰਾਮ ਕਰਨ ਲਈ 5 ਬੈਂਚ ਲਵਾਉਣ ਸਬੰਧੀ ਕੀਤੇ ਉਪਰਾਲੇ ਸਬੰਧੀ ਭਰਪੂਰ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਮੈਂਬਰਾਂ ਲਈ ਵਿਸ਼ੇਸ਼ ਮੀਟਿੰਗ ਰੂਮ ਦੀ ਸਹੂਲਤ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।