ਮਿਸੀਸ਼ਾਗਾ (ਬਲਜਿੰਦਰ ਸੇਖਾ): ਪੰਜਾਬੀ ਦੇ ਨਾਮਵਿਰ ਲੇਖਕ, ਪੰਜਾਬੀ ਗੀਤਕਾਰੀ ਦੇ ਇਨਸਾਈਕਲੋਪੀਡੀਆ ਤੇ ਪ੍ਰਸਿੱਧ ਕਿਤਾਬ “ਮਿੱਟੀ ਨੂੰ ਫਰੋਲ ਜੋਗੀਆ” ਦੇ ਲੇਖਕ ਅਸ਼ੋਕ ਬਾਂਸਲ ਮਾਨਸ਼ਾ ਦਾ ਜਗਮੋਹਨ ਸੇਖੋਂ (ਜੇ ਸੇਖੋਂ) ਦੀ ਰੀਅਲ ਇਸਟੇਟ ਕੰਪਨੀ ਵਿੱਚ ਬਠਿੰਡਾ ਫਰੈਡਜ ਕਲੱਬ ਵੱਲੋਂ ਸੰਤ ਸਿੰਘ ਸੇਖੋਂ ਹਾਲ ਵਿੱਚ ਕੀਤਾ ਗਿਆ। ਪੰਜਾਬੀ ਭਾਸ਼ਾ ਦੇ ਕਨੇਡਾ ਵਿੱਚ ਆਲਮ ਬਰਦਾਰ  ਇਕਬਾਲ ਮਾਹਿਲ ਨੇ ਨਿਵੇਕਲੇ ਢੰਗ ਨਾਲ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ। ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਉਹਨਾਂ ਦੇ ਖੋਜ ਕਾਰਜਾਂ ਦੀ ਜਾਣਕਾਰੀ ਨਾਲ ਅਸ਼ੋਕ ਬਾਂਸਲ ਨੂੰ ਰੂਬਰੂ ਕੀਤਾ।ਉੱਘੇ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਤਰਕ ਤੇ ਪੰਜਾਂਬੀ ਸਾਹਿਤ ਤੇ ਅਹਿਮ ਜਾਣਕਾਰੀ ਦਿੱਤੀ।ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਸੇਖਾ ਨੇ ਨਿਭਾਈ ਬਠਿੰਡਾ ਕਲੱਬ ਵਲੋ ਸਾਬਕਾ ਸਿਟੀ ਕੌਸਲਰ ਵਿੱਕੀ ਢਿੱਲੋਂ, ਪਰਮਾਤਮਾ ਸਿੱਧੂ, ਰਮਨ ਹਰਵਿੰਦਰ ਸਲਾਬਤਪੁਰਾ, ਸਵਿੰਦਰ ਸਿੰਘ, ਨਿਰਮਲ ਸਿੰਘ ਸੇਖੋਂ ਮਹਿਰਾਜ, ਸ਼ਿੰਦਾ ਭੁੱਲਰ, ਪਰਵੇਜ ਢਿੱਲੋਂ, ਰੋਮੀ ਸਿੱਧੂ, ਜੱਸ਼ੀ ਭੁੱਲਰ ਆਦਿ ਸਾਮਿਲ ਸਨ।ਬਾਅਦ ਵਿੱਚ ਸਭ ਕਲੱਬ ਮੈਬਰਾਂ ਵਲੋਂ ਅਸ਼ੋਕ ਬਾਂਸਲ ਦਾ ਸਨਮਾਨ ਕੀਤਾ ਗਿਆ।ਉਨ੍ਹਾਂ ਦੀ ਕਿਤਾਬ ਮਿੱਟੀ ਨੂੰ ਫਰੋਲ ਜੋਗੀਆ ਹਾਜਰੀਨ ਵਲੋ ਭਰਪੂਰ ਹੁੰਗਾਰਾ ਦਿੱਤਾ ਗਿਆ।