ਬੇਕਰਸ਼ਫੀਲਡ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਕੈਲੇਫੋਰਨੀਆਂ ਦੇ ਸ਼ਹਿਰ ਬੇਕਰਸਫੀਲਡ ਵਿੱਚ ਜਤਿੰਦਰ ਸਿੰਘ ਤੂਰ (ਰਿਐਲਟਰ),ਬਲਬੀਰ ਸਿੰਘ ਸਿੱਧੂ,ਗੁਰਪਰੀਤ ਸਿੰਘ ਤੂਰ ਅਤੇ ਸਾਥੀਆਂ ਵੱਲੋਂ ਬੇਕਰਸਫੀਲਡ ਵਿੱਚ ਗੀਤਕਾਰ ਮੰਗਲ ਹਠੂਰ ਦੇ ਸਨਮਾਨ ਵਿੱਚ ਬਹੁਤ ਹੀ ਵਧੀਆ ਪਰਿਵਾਰਕ ਪਰੋਗਰਾਮ “ਮਹਿਫਲ-ਏ-ਮੰਗਲ ਹਠੂਰ” ਕਰਵਾਇਆ ਗਿਆ। ਇਸ ਪਰੋਗਰਾਮ ਵਿੱਚ ਬੇਕਰਸਫੀਲਡ ਦੇ ਬਹੁਤ ਸਾਰੇ ਪੰਜਾਬੀ ਸੱਭਿਅਚਾਰ ਨੂੰ ਸਮਰਪਿਤ ਪਰਿਵਾਰਾਂ ਨੇ ਹਿੱਸਾ ਲਿਆ। ਇਸ ਸਮੇਂ ਗੀਤਕਾਰ ਮੰਗਲ ਹਠੂਰ ਆਪਣੀ ਸ਼ਇਰੋ ਸ਼ਾਇਰੀ ਅਤੇ ਗੀਤਾਂ ਰਾਹੀ ਹਾਜ਼ਰੀ। ਦਾ ਭਰਪੂਰ ਮੰਨੋਰੰਜ਼ਨ ਕੀਤਾ। ਇਸ ਮਹਿਫਲ ਦੌਰਾਨ ਗੀਤਕਾਰ ਮੰਗਲ ਹਠੂਰ ਦੀ ਕਿਤਾਬ “ਟਿਕਾਣਾ ਕੋਈ ਨਾ” ਵੀ ਸਰੋਤਿਆਂ ਦੇ ਰੂਬਰੂ ਕੀਤੀ ਗਈ।
ਇਸ ਪ੍ਰੋਗਰਾਮ ਦੀ ਸੁਰੂਆਤ ਵਿੱਚ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਤੂਰ ਨੇ ਸਮੂੰਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਇਸ ਬਾਅਦ ਚੱਲਿਆ ਗਾਇਕੀ ਦਾ ਖੁੱਲਾ ਅਖਾੜਾ। ਇਸ ਸਮੇਂ ਫਰਿਜਨੋਂ ਦੇ ਪ੍ਰਸਿੱਧ ਗਾਇਕ ਪੱਪੀ ਭਦੌੜ ਅਤੇ ਗਾਇਕਾ ਦਿਲਪਰੀਤ ਕੌਰ ਨੇ ਵੀ ਪਰੋਗਰਾਮ ਵਿੱਚ ਖੂਬ ਰੰਗ ਬੰਨਿਆ। ਇਸ ਸਮੇਂ ਬੀਬੀਆਂ ਨੇ ਵੀ ਵੱਧ ਚੜ ਕੇ ਮਹਿਫਲ ਵਿੱਚ ਪਹੁੰਚਦੇ ਹੋਏ ਪੰਜਾਬੀਅਤ ਦੇ ਮਾਣ ਨੂੰ ਵਧਾਇਆ। ਅੰਤ ਗੀਤਕਾਰ ਮੰਗਲ ਹਠੂਰ ਨੇ ਬਾਈ ਜਤਿੰਦਰ ਸਿੰਘ ਤੂਰ ਦਾ ਸੁਚੱਜੇ ਪ੍ਰਬੰਧਾ ਅਤੇ ਬਲਬੀਰ ਸਿੰਘ ਸਿੱਧੂ, ਗੁਰਪਰੀਤ ਸਿੰਘ ਤੂਰ, ਮੇਜਰ ਸਿੰਘ ਸਿੱਧੂ,ਗੁਰਤੇਜ ਸਿੰਘ ਖੋਸਾ,ਅਜੀਤ ਰਾਏ ਅਤੇ ਹੋਰ ਆਏ ਹੋਏ ਸਾਰੇ ਪਤਵੰਤੇ ਪਰਿਵਾਰਾਂ ਦਾ ਮਹਿਫਲ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਧੰਨਵਾਦ ਕੀਤਾ।