ਕੈਨੇਡਾ ਦੇ ਓਨਟਾਰੀਓ ‘ਚ ਇੱਕ ਟ੍ਰੇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਟ੍ਰੇਨ ਲੱਕੜਾਂ ਨਾਲ ਲੱਦੀ ਹੋਈ ਸੀ। ਇਸ ਦੌਰਾਨ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਵਿੱਚ 5 ਬੋਗੀਆਂ ਸ਼ੋਲੋਂ ਵਿੱਚ ਤਬਦੀਲ ਹੋ ਗਈਆਂ। ਧੂੰਏਂ ਦੇ ਗੁਬਾਰ ਨੇ ਅਸਮਾਨ ਨੂੰ ਢੱਕ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।