ਜਰਨੈਲ ਸਿੰਘ ਮਠਾੜੂ : ਬਰੈਮਟਨ ਬੀਤੇ ਐਤਵਾਰ ਰਾਮਗੜੀਆ ਸਿੱਖ ਫਾਉਂਡੇਸ਼ਨ ਆਫ ਆਨਟਾਰੀਓ ਕੈਨੇਡਾ ਵੱਲੋਂ ਅਪਣੇ ਹਫਤਾਵਾਰੀ ਸਮਾਗਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਰਾਮਗੜੀਆ ਭਵਨ ਵਿਖੇ ਸੰਗਤੀ ਰੂਪ ਵਿੱਚ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿਚ ਰਾਮਗੜੀਆ ਪਰਿਵਾਰ ਸ਼ਾਮਲ ਹੋਏ। ਜਿਹਨਾਂ ਵਿੱਚ ਸੀਨੀਅਰ ਮੈਂਬਰ ਹਰਦੇਵ ਸਿੰਘ ਸੌਂਦ ,ਚੇਅਰਮੈਨ ਦਲਜੀਤ ਸਿੰਘ ਗੈਦੂ, ਵਾਈਸ ਚੇਅਰਮੈਨ ਜਸਵੀਰ ਸਿੰਘ ਸੈਂਹਬੀ, ਬਲਦੇਵ ਸਿੰਘ ਮਨਕੂ , ਗੁਰਚਰਨ ਸਿੰਘ ਡੁੱਬਈ, ਜਰਨੈਲ ਸਿੰਘ ਮਠਾੜੂ, ਸ਼ਵਿੰਦਰ ਸਿੰਘ ਕਲਸੀ, ਕਰਨੈਲ ਸਿੰਘ ਘੜਿਆਲ, ਹਰਦਿਆਲ ਸਿੰਘ ਝੀਤਾ, ਰਵਿੰਦਰਪਾਲ ਸਿੰਘ ਸੌਂਦ, ਹਰਿਮੰਦਰ ਸਿੰਘ ਗੈਦੂ, ਗੁਰਪ੍ਰੀਤ ਸਿੰਘ ਮਾਲੜਾ, ਅਮਨਦੀਪ ਸਿੰਘ ਬਮਰਾਹ,ਮਨਦੀਪ ਸਿੰਘ ਗੈਦੂ ; ਭਾਈ ਕੁਲਵਿੰਦਰ ਸਿੰਘ ਅਤੇ ਭਾਈ ਰਾਜਵਿੰਦਰ ਸਿੰਘ ਸ਼ਾਮਲ ਸਨ ।ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਬਹੁਤ ਹੀ ਰਸਭਿੰਨਾ ਕੀਰਤਨ ਵੀ ਕੀਤਾ ਇਸ ਮੌਕੇ ਭਾਰਤ (ਪੰਜਾਬ) ਦੇ ਲੁਧਿਆਣਾ ਸ਼ਹਿਰ ਤੋਂ ਆਏ ਸ. ਮਨਪਰੀਤ ਸਿੰਘ ਮਠਾੜੂ ਦਾ ਰਾਮਗੜੀਆ ਭਵਨ ਪਧਾਰਣ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਵਿਸ਼ੇਸ਼ ਤੌਰ ਤੇ ਸਿਰੋਪਾਓ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਵਿੱਚ ਆਉਣ ਵਾਲੇ ਸਮੇਂ ਲਈ ਫਾਉਂਡੇਸ਼ਨ ਦੇ ਕੰਮ ਕਾਜ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਕਮੇਟੀ ਬਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਨੂੰ ਅਗਲੀ ਮੀਟਿੰਗ ਵਿੱਚ ਫਾਈਨਲ ਕੀਤਾ ਜਾਵੇਗਾ ।ਸਾਰੇ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵੀ ਬੇਨਤੀ ਕੀਤੀ ਗਈ ।ਅੰਤ ਵਿੱਚ ਦਲਜੀਤ ਸਿੰਘ ਗੈਦੂ ਜੀ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ