ਮਾਂ ਬੋਲੀ ਪੰਜਾਬੀ ਦੀ ਮਾਣਮੱਤੀ ਕਲਮ ਗੀਤਕਾਰ ਮੰਗਲ ਹਠੂਰ ਦਾ ਕਨੇਡਾ ਟੋਰੰਟੋ ਵਿਖੇ ਪਹੁੰਚਣ ਤੇ ਗਾਇਕ ਹੈਰੀ ਸੰਧੂ,ਰਾਜਵੀਰ ਰਿੰਕੂ ਤੇ ਹੋਰ ਸੱਜਣਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਟੂਰ ਦੌਰਾਨ ਉਹ ਆਪਣੀ ਕਿਤਾਬ ਪਿੰਡ ਦਾ ਗੇੜਾ ਵੀ ਰੂਬਰੂ ਕਰਨਗੇ। ਵਾਰਿਸ ਭਰਾਵਾਂ ਵਲੋਂ ਗਾਏ ਜਾਣ ਵਾਲੇ ਗੀਤਾਂ ਅਤੇ ਸ਼ੇਅਰਾਂ ਦੀਆਂ ਲਾਈਵ ਮਹਿਲਾਂ ਵੀ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਤੌਰ ਤੇ ਲਗਾਈਆਂ ਜਾਣਗੀਆਂ। ਇਹਨਾਂ ਮਹਿਫਲਾਂ ਦੀ ਲੜੀ ਦੀ ਪਹਿਲੀ ਮਹਿਫਲ ਦਾ ਪ੍ਰਬੰਧ ਮਿਸੀਸਾਗਾ ਓਨਟਾਰੀਓ ਵਿਖੇ 15 ਅਕਤੂਬਰ ਨੂੰ ਸ਼ਾਮ 4 ਵਜੇ ਕੀਤਾ ਗਿਆ ਹੈ। ਜਿਸ ਲਈ ਉਹਨਾਂ ਨੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।