ਜਲੰਧਰ ਵਿਚ RTI ਐਕਟੀਵਿਸਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਫਗਵਾੜਾ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਦੇ ਕੋਲ ਅੱਜ ਸਵੇਰੇ 8 ਤੋਂ 10 ਵਜੇ ਦੇ ਵਿਚ ਹਮਲਾਵਾਰਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਗੋਲੀ ਉਸ ਦੇ ਸਿਰ ਵਿਚ ਲੱਗੀ ਤੇ ਉਹ ਜ਼ਮੀਨ ‘ਤੇ ਡਿੱਗ ਪਿਆ ਤੇ ਫਿਰ ਨਹੀਂ ਉਠਿਆ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ। ਜਾਂਚ ਦੌਰਾਨ ਮੌਕੇ ‘ਤੇ ਲਾਸ਼ ਕੋਲੋਂ ਇਕ ਪਿਸਤੌਲ, ਫਾਰਚੂਨਰ ਤੇ 2 ਮੋਬਾਈਲ ਪਏ ਮਿਲੇ। ਇਸ ਤੋਂ ਇਲਾਵਾ ਇਕ ਖੋਲ ਵੀ ਬਰਾਮਦ ਹੋਇਆ। ਪੁਲਿਸ ਹੁਣ ਕਤਲ ਦੇ ਕਾਰਨਾਂ ਤੇ ਹਮਲਾਵਰਾਂ ਦਾ ਪਤਾ ਲਗਾ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ RTI ਐਕਟੀਵਿਸਟ ਨੂੰ ਸੁਰੱਖਿਆ ਲਈ ਗੰਨਮੈਨ ਮਿਲਿਆ ਹੋਇਆ ਸੀ, ਜੋ ਮੌਕੇ ‘ਤੇ ਨਹੀਂ ਮਿਲਿਆ।
ਜਾਣਕਾਰੀ ਮੁਤਾਬਕ RTI ਵਰਕਰ ਸਿਮਰਨਜੀਤ ਸਿੰਘ ਕਿਸੇ ਕੰਮ ਤੋਂ ਫਗਵਾੜਾ ਗਏ ਸਨ। ਉਹ LPU ਦੇ ਲਾਅ ਗੇਟ ਦੇ ਕੋਲ ਮੌਜੂਦ ਸੀ ਉਦੋਂ ਹੀ ਅਚਾਨਕ ਕੁਝ ਅਣਪਛਾਤੇ ਨੌਜਵਾਨ ਉਥੇ ਪਹੁੰਚੇ। ਉਨ੍ਹਾਂ ਨੇ ਸਿਰਮਨਜੀਤ ਸਿੰਘ ਨੂੰ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦੀ ਇਸ ਅਚਾਨਕ ਹੋਈ ਘਟਨਾ ਨਾਲ ਯੂਨੀਵਰਸਿਟੀ ਦੇਟ ਦੇ ਆਸ-ਪਾਸ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਜਦੋਂ ਤੱਕ ਕੁਝ ਸਮਝ ਲੱਗ ਪਾਉਂਦਾ ਸਿਰਮਨਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਹਮਲਾਵਰ ਉਸ ‘ਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਤੇ ਪ੍ਰਸ਼ਾਸਨਿਕ ਅਧਿਕਾਰੀਤ ਤੁਰੰਤ ਹਰਕਤ ਵਿਚ ਆਏ। ਸਿਮਰਨਜੀਤ ਸਿੰਘ ਨੂੰ ਕਿਸੇ ਤਰ੍ਹਾਂ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਮੌਕੇ ‘ਤੇ ਮੌਤ ਹੋ ਗਈ ਸੀ।














