ਲੁਧਿਆਣਾ (ਪੰਕਜ ਕੁਮਾਰ) : ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਸਵੰਪਨ ਸ਼ਰਮਾ ਆਈ.ਪੀ.ਐੱਸ ਜੀ ਵੱਲੋਂ ਲੁੱਟਾਂ ਖੋਹਾਂ/ਚੋਰੀਆਂ ਕਰਨ ਵਾਲੇ ਵਿਅਕਤੀਆਂ ਅਤੇ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਰੁਪਿੰਦਰ ਸਿੰਘ PPS/DCP ਸਿਟੀ ਲੁਧਿਆਣਾ, ਸ੍ਰੀ ਸਮੀਰ ਵਰਮਾ PPS/ADCP-1 ਲੁਧਿਆਣਾ ਅਤੇ ਸ੍ਰੀ ਦੇਵਿੰਦਰ ਕੁਮਾਰ PPS/ACP NORTH ਜੀ ਦੇ ਦਿਸ਼ਾ-ਨਿਰਦੇਸ਼ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਥਾਣਾ ਜੋਧੇਵਾਲ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 26.04.2025 ਨੂੰ ਮੁਦੱਈ ਮੁਕੱਮਦਾ ਗੌਰਵ ਸ਼ਰਮਾ ਦਾ ਮੋਬਾਇਲ ਫੋਨ ਖੋਹ ਕਰਨ ਵਾਲੇ ਦੋਸ਼ੀ ਮਿਥਨ ਕੁਮਾਰ ਪੁੱਤਰ ਬਹਾਦਰ ਸਿੰਘ ਵਾਸੀ ਬਾਜੀਗਰ ਡੇਰਾ (ਬਾਜੜਾ ਕਲੌਨੀ) ਸਾਹਮਣੇ ਪੀਰਾ ਦੀ ਦਰਗਾਹ ਕੈਲਾਸ਼ ਨਗਰ ਰੋਡ ਥਾਣਾ ਮੇਹਰਬਾਨ ਲੁਧਿਆਣਾ ਅਤੇ ਅੰਕੁਸ਼ ਕੁਮਾਰ ਪੁੱਤਰ ਮਨੀ ਭੂਸ਼ਣ ਵਾਸੀ ਮਕਾਨ ਨੰਬਰ 81 ਗਲੀ ਨੰਬਰ 2 ਏਕਤਾ ਕਲੌਨੀ ਨੇੜੇ ਰਿੰਕੂ ਕੇਵਲ ਵਾਲਾ ਥਾਣਾ ਮੇਹਰਬਾਨ ਲੁਧਿਆਣਾ ਨੂੰ ਨੂਰਵਾਲਾ ਰੋਡ ਨੇੜੇ ਮੋਣੀ ਦੀ ਕੋਠੀ ਤੋ ਪੁਲਿਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਪਾਸੋਂ ਚੋਰੀ ਕੀਤਾ ਗਿਆ 1 ਮੋਟਰਸਾਇਕਲ ਅਤੇ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਕਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਨੰਬਰ 48 ਮਿਤੀ 27.04.2025 ਅ/ਧ 304(2),307 BNS ਥਾਣਾ ਬਸਤੀ ਜੋਧੇਵਾਲ ਲੁਧਿਆਣਾ ਦਰਜ ਰਜਿਸਟਰ ਹੋਇਆ ਸੀ। ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਢੁੱਕਵਾ ਰਿਮਾਂਡ ਹਾਸਿਲ ਕਰਕੇ ਨਾਲ ਹੋਰ ਡੁੰਘਾਈ ਨਾਲ ਪੁੱਛ-ਗਿੱਛ ਜਾਰੀ ਹੈ।