ਇਜ਼ਰਾਈਲ ਵਿਚ ਟਕਰਾਅ ਦੌਰਾਨ ਲੰਡਨ ਵਿਖੇ ਇਜ਼ਰਾਈਲ ਪੱਖੀ ਅਤੇ ਫਲਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਅਮਰੀਕਾ ਵਿੱਚ ਵੀ ਇਜ਼ਰਾਈਲ ਸਮਰਥਕਾਂ ਅਤੇ ਫਲਸਤੀਨ ਸਮਰਥਕਾਂ ਨੇ ਐਤਵਾਰ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਰੈਲੀਆਂ ਕੱਢੀਆਂ। ਫਲਸਤੀਨੀ ਅਮਰੀਕੀਆਂ ਨੇ ਐਤਵਾਰ ਨੂੰ ਅਟਲਾਂਟਾ ਅਤੇ ਸ਼ਿਕਾਗੋ ਵਿੱਚ ਇਜ਼ਰਾਈਲੀ ਕੌਂਸਲੇਟਾਂ ਦੇ ਬਾਹਰ ਇਕੱਠੇ ਹੋਣ ਦੀ ਯੋਜਨਾ ਬਣਾਈ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਕਰਾਰਾ ਜਵਾਬ ਦੇ ਰਿਹਾ ਹੈ। ਇਸ ਦੌਰਾਨ ਵਿਦੇਸ਼ਾਂ ਵਿਚ ਰਹਿ ਰਹੇ ਕੁਝ ਇਜ਼ਰਾਈਲੀਆਂ ਨੇ ਘਰ ਵਾਪਸੀ ਲਈ ਉਡਾਣਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਹਮਲੇ ਦੀ ਮਾਰ ਹੇਠ ਹੈ। ਉਨ੍ਹਾਂ ਦਾ ਵਾਪਸ ਆਉਣਾ ਜ਼ਰੂਰੀ ਹੈ। ਉਨ੍ਹਾਂ ਨੂੰ ਦੇਸ਼ ਲਈ ਲੜਨਾ ਪਵੇਗਾ।