ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਸਰਕਾਰ ਹੁਣ ਆਖਿਰ LMIA corruption ਦਾ ਸ਼ਿਕੰਜਾ ਕੱਸਣ ਲਈ ਸਰਗਰਮ ਹੋਈ ਹੈ ।ਬੀਤੇ ਵਿੱਚ ਅੰਨ੍ਹੇਵਾਹ LMIA approve ਕਰਨ `ਤੇ ਰੋਕ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ।ਜਿਹਨਾ ਵਿੱਚ ਟਰੱਕਿੰਗ, ਰੈਸਟੋਰੈਂਟ, ਹੋਟਲ ਆਦਿਕ ਸੈਕਟਰਾਂ `ਚ LMIA ਦੀ ਅੰਨ੍ਹੀ ਧਾਂਦਲੀ ਨੱਥਣ ਉਪਰ ਵੀ ਮਨਿਸਟਰੀ ਵੱਲੋਂ ਆਖਿਰ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ।ਸਰਕਾਰ ਦੇ ਵਿਭਾਗਾਂ ਵੱਲੋਂ TFW ਤੇ ਵੀ ਸਖ਼ਤੀ ਕਰ ਦਿੱਤੀ ਗਈ ਹੈ ।ਲੱਗ ਰਿਹਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤੀ ਕੀਤੀ ਜਾਵੇਗੀ ।
ਇਸ ਦੀ ਸੁਰੂਆਤ ਮਾਂਟਰੀਅਲ (ਕਿਊਬਕ )ਖੇਤਰ ਲਈ 3 ਸਤੰਬਰ ਤੋਂ ਸ਼ੁਰੂ ਹੋ ਕੇ, ਕੈਨੇਡੀਅਨ ਸਰਕਾਰ ਕਥਿਤ ਤੌਰ ‘ਤੇ ਘੱਟੋ-ਘੱਟ ਛੇ ਮਹੀਨਿਆਂ ਲਈ LMIA ਅਰਜ਼ੀਆਂ ਦੀ ਪ੍ਰਕਿਰਿਆ ($27.47/ਘੰਟੇ ਤੋਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ) ਮੁਅੱਤਲ ਕਰ ਰਹੀ ਹੈ।