ਓਟਾਵਾ (ਬਲਜਿੰਦਰ ਸੇਖਾ) : ਅੱਜ ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਟੈਂਪਰੇਰੀ ਫੌਰਨ ਵਰਕਰ 2023 ਵਿੱਚ ਕੈਨੇਡਾ ਵਿੱਚ ਕੁੱਲ ਆਬਾਦੀ ਦਾ 6.2 ਪ੍ਰਤੀਸ਼ਤ ਸਨ। ਅੱਜ ਕੀਤੇ ਐਲਾਨ ਅਨੁਸਾਰ ਸਰਕਾਰ ਵੱਲੋਂ 2027 ਤੱਕ ਇਸ ਹਿੱਸੇ ਨੂੰ 5 ਪ੍ਰਤੀਸ਼ਤ ਘੱਟ ਕਰ ਦਿੱਤਾ ਜਾਵੇਗਾ।
ਇੰਮੀਗਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਅਸੀਂ ਅਸਥਾਈ ਵਰਕ ਪਰਮਿਟ ਪ੍ਰੋਗਰਾਮਾਂ (temporary work permit programs) ਦੀ ਫਿਰ ਤੋਂ ਸਮੀਖਿਆ ਕਰਾਂਗੇ ਕਿ ਇਹ ਲੇਬਰ ਮਾਰਕੀਟ ਦੀਆਂ ਜਰੂਰਤਾਂ ਨਾਲ ਮੇਲ ਖਾਂਦੇ ਹਨ ਕਿ ਨਹੀ ।ਇਸ ਮੌਕੇ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਟੈਪਰੇਰੀ ਵਰਕਰਾਂ ਤੇ ਕਨੇਡਾ ਨਿਰਭਰ ਹੋ ਗਿਆ ਹੈ।ਯਾਦ ਰਹੇ ਕਨੇਡਾ ਵੱਲੋਂ ਵਿਦਿਆਰਥੀ ਵੀਜ਼ਿਆਂ ‘ਤੇ ਸਖਤੀ ਤੋਂ ਬਾਅਦ ਹੁਣ ਵਰਕ ਪਰਮਿਟ ਰਾਹੀਂ ਆਉਣ ਵਾਲਿਆਂ ‘ਤੇ ਵੀ ਸਖਤੀ ਹੋਵੇਗੀ। ਵਿਜ਼ਟਰ ਵੀਜ਼ੇ ਪਹਿਲਾਂ ਹੀ ਸਖਤੀ ਅਧੀਨ ਦਿੱਤੇ ਜਾ ਰਹੇ ਹਨ। ਇਸ ਮੌਕੇ ਕਨੇਡਾ ਵਿੱਚ ਲੋਕਾਂ ਵਲੋ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜਾਅਲੀ ਵਰਕ ਪਰਮਿਟਾਂ (LMIA) ਲਈ ਵਰਕਰਾਂ ਸ਼ੋਸ਼ਣ ਕੀਤਾ ਜਾਂਦਾ ਹੈ ।ਜਿਸ ਲਈ ਹਜ਼ਾਰਾਂ ਡਾਲਰ ਚਾਰਜ ਕੀਤੇ ਜਾਣ ਦੀ ਖ਼ਬਰ ਹੈ।