ਵਾਸ਼ਿੰਗਟਨ (ਪੰਜਾਬ ਸਟਾਰ ਬਿਊਰੋ) : ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਕਿਹਾ ਕਿ ਜੇ ਡੋਨਲਡ ਟਰੰਪ 2024 ਦੀਆਂ ਚੋਣਾਂ ’ਚ ਸਮੇਂ ਤੋਂ ਪਹਿਲਾਂ ਜਿੱਤ ਦਾ ਐਲਾਨ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਟੀਮ ਟਰੰਪ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਪਰ ਉਨ੍ਹਾਂ ਦਾ ਧਿਆਨ ਪਹਿਲਾਂ ਰਿਪਬਲਿਕਨ ਉਮੀਦਵਾਰ ਨੂੰ ਹਰਾਉਣ ’ਤੇ ਹੈ।
ਹੈਰਿਸ ਨੇ ਚੋਣ ਵਾਲੇ ਦਿਨ ਤੋਂ ਠੀਕ ਦੋ ਹਫ਼ਤੇ ਪਹਿਲਾਂ ਐੱਨਬੀਸੀ ਨਿਊਜ਼ ਨਾਲ ਗੱਲ ਕੀਤੀ, ਜਿਸ ਦਾ ਮਕਸਦ ਵੱਧ ਤੋਂ ਵੱਧ ਵੋਟਰਾਂ ਸਾਹਮਣੇ ਆਪਣਾ ਤਰਕ ਰੱਖਣਾ ਸੀ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਚੋਣਾਂ ’ਚ ਲੰਿਗਵਾਦ ਦੀ ਭੂਮਿਕਾ ਹੋ ਸਕਦੀ ਹੈ ਕਿਉਂਕਿ ਉਹ ਵਾਈਟ ਹਾਊਸ ਲਈ ਚੁਣੀ ਗਈ ਪਹਿਲੀ ਮਹਿਲਾ ਹੈ। ਉਨ੍ਹਾਂ ਕਿਹਾ, ‘ਡੋਨਲਡ ਟਰੰਪ ਉਹ ਵਿਅਕਤੀ ਹੈ ਜੋ ਆਜ਼ਾਦ ਦੇ ਨਿਰਪੱਖ ਚੋਣਾਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਲੋਕਾਂ ਦੀ ਇੱਛਾ ਨਕਾਰ ਦਿੱਤੀ, ਜਿਸ ਨੇ ਯੂਐੱਸ ਕੈਪੀਟਲ ’ਤੇ ਹਿੰਸਕ ਭੀੜ ਵੱਲੋਂ ਹਮਲਾ ਕਰਵਾਇਆ ਅਤੇ ਕਾਨੂੰਨ ਲਾਗੂ ਕਰਨ ਵਾਲੇ 140 ਦੇ ਕਰੀਬ ਅਫਸਰਾਂ ’ਤੇ ਹਮਲਾ ਕੀਤਾ ਗਿਆ। ਕੁਝ ਦੀ ਮੌਤ ਹੋ ਗਈ। ਇਹ ਬਹੁਤ ਗੰਭੀਰ ਮਸਲਾ ਹੈ।’ ਉਨ੍ਹਾਂ ਕਿਹਾ ਕਿ ਟਰੰਪ ’ਤੇ 2020 ਦੀਆਂ ਚੋਣਾਂ ਪਲਟਣ ਦੀ ਕੋਸ਼ਿਸ਼ ਕਰਨ ਦਾ ਅਪਰਾਧਿਕ ਦੋਸ਼ ਲਾਇਆ ਗਿਆ ਅਤੇ ਟਰੰਪ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਤੋਂ ਹਾਰ ਗਏ। ਨਤੀਜੇ ਪਲਟਾਉਣ ’ਚ ਨਾਕਾਮ ਰਹਿਣ ਦੀ ਕਾਨੂੰਨੀ ਕੋਸ਼ਿਸ਼ ਮਗਰੋਂ ਟਰੰਪ ਹਮਾਇਤੀਆਂ ਦੀ ਭੀੜ ਨੇ 6 ਜਨਵਰੀ 2021 ਨੂੰ ਯੂਐੱਸ ਕੈਪੀਟਲ ’ਚ ਦੰਗਾ ਕੀਤਾ।