ਨੌਜਵਾਨ ਸ਼ਾਇਰ ਜਸਵੰਤ ਗਿੱਲ ਸਮਾਲਸਰ ਦੀ ਕਾਵਿ-ਪੁਸਤਕ 14 ਅਪਰੈਲ ਨੂੰ ਨਾਭਾ ਵਿਖੇ ਹੋ ਰਹੇ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆ ਸ਼ਾਇਰ ਚਰਨਜੀਤ ਸਮਾਲਸਰ,ਕੁਲਵਿੰਦਰ ਵਿਰਕ, ਗੁਰਪਿਆਰ ਹਰੀਨੌ,ਕਹਾਣੀਕਾਰ ਜਸਕਰਨ ਲੰਡੇ,ਡਾ. ਸਰਬਜੀਤ ਕੌਰ ਬਰਾੜ ਮੋਗਾ,ਯਸ਼ ਪੱਤੋ, ਤਰਸੇਮ ਲੰਡੇ ਨੇ ਦੱਸਿਆ ਕਿ ਸ਼ਾਇਰ ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ- ਸੰਗ੍ਰਹਿ ਜ਼ਿੰਦਗੀ ਦੇ ਪਰਛਾਵੇਂ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ) ਅਤੇ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੌਂਵੇ ਪੁਸਤਕ ਰਿਲੀਜ਼ ਸਮਾਰੋਹ ਵਿੱਚ 14 ਅਪਰੈਲ ਦਿਨ ਐਤਵਾਰ ਨੂੰ ਲੋਕ ਅਰਪਣ ਕੀਤਾ ਜਾਵੇਗਾ। ਇਹ ਸਾਲਾਨਾ ਸਾਹਿਤਕ ਸਮਾਗਮ ਰੋਟਰੀ ਭਵਨ ਨੇੜੇ ਕਾਲਜ ਸਟੇਡੀਅਮ ਨਾਭਾ ਵਿਖੇ ਪ੍ਰਧਾਨ ਦਰਸ਼ਨ ਬੁੱਟਰ,ਜਨਰਲ ਸਕੱਤਰ ਡਾ.ਜੈਨਿੰਦਰ ਚੌਹਾਨ, ਕਨਵੀਨਰ ਅਸ਼ਵਨੀ ਬਾਗੜੀਆ ਅਤੇ ਸਮੂਹ ਕਾਰਜਕਾਰਨੀ ਮੈਬਰਾਂ ਦੀ ਯੋਗ ਅਗਵਾਈ ਵਿਚ ਹੋ ਰਿਹਾ ਹੈ। ਇਸ ਸਮਾਗਮ ਵਿੱਚ ਸੁਰਿੰਦਰਜੀਤ ਚੌਹਾਨ ਵੱਲੋਂ ਸੰਪਾਦਕ ਪੁਸਤਕ ਰੰਗਲੀ ਚਰਖੀ ਅਤੇ ਭੁਪਿੰਦਰ ਸਿੰਘ ਸੱਗੂ ਦੀ ਪੁਸਤਕ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਬਲਦੇਵ ਸਿੰਘ (ਸੜਕਨਾਮਾ) ਕਰਨਗੇ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਅਲੋਚਕ ਡਾ ਸੁਰਜੀਤ ਬਰਾੜ ਘੋਲੀਆ ਵੀ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਕਵੀ ਦਰਬਾਰ ਵੀ ਹੋਵੇਗਾ ਅਤੇ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਵੱਲੋਂ ਜਗਤਾਰ ਸਮਾਲਸਰ