ਲੁਧਿਆਣਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੇਠਲੇ ਪੱਧਰ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪਹਿਲੀ ਵਾਰ ਪ੍ਰਾਇਮਰੀ ਸਕੂਲ ਪੱਧਰ ਤੇ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ |
ਇਸੇ ਕੜੀ ਤੇ ਤਹਿਤ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਹਾਕੀ ਚੈਪੀਅਨਸ਼ਿਪ 7 ਕਰੋੜ ਦੀ ਲਾਗਤ ਨਾਲ਼ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖ਼ੇ 7 ਏ ਸਾਈਡ ਐਸਟਰੋਟਰਫ਼ ਹਾਕੀ ਮੈਦਾਨ ਤੇ 5 ਅਤੇ 6 ਦਸੰਬਰ ਕਰਵਾਈ ਜਾ ਰਹੀ ਹੈ |
ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ) ਸ. ਬਲਦੇਵ ਸਿੰਘ ਜੋਧਾਂ ਅਤੇ ਸ੍ਰੀ ਮਨੋਜ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਚੈਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ 23 ਜਿਲਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ 46 ਟੀਮਾਂ ਹਿੱਸਾ ਲੈਣਗੀਆਂ |ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਬੀ. ਪੀ. ਈ. ਓਜ਼ ਦੀ ਦੇਖ ਰੇਖ ਵਿੱਚ ਜਰਖੜ ਸਟੇਡੀਅਮ ਵਿਖ਼ੇ ਹੀ ਜ਼ਿਲ੍ਹਾ ਹਾਕੀ ਚੈਪੀਅਨ ਦੇ ਮੁਕਾਬਲੇ ਸਫ਼ਲਤਾ ਪੂਰਵਕ ਕਰਵਾਏ ਗਏ | ਜਗਜੀਤ ਸਿੰਘ ਝਾਂਡੇ ਸੈਂਟਰ ਹੈੱਡ ਟੀਚਰ ਕਮ ਜ਼ਿਲ੍ਹਾ ਖ਼ੇਡ ਕਮੇਟੀ ਮੈਂਬਰ ਨੇ ਦੱਸਿਆ ਕਿ ਹਾਕੀ ਤੋਂ ਇਲਾਵਾ ਹੈਂਡਬਾਲ ਦੇ ਮੁਕਾਬਲੇ 6ਤੋਂ 8 ਦਸੰਬਰ ਤੱਕ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਵਿਖੇ ਹੋਣਗੇ | ਇਨ੍ਹਾ ਰਾਜ ਪੱਧਰੀ ਖੇਡਾਂ ਵਿੱਚ 1500 ਦੇ ਕਰੀਬ ਖਿਡਾਰੀ ਅਤੇ ਅਧਿਕਾਰੀ ਹਿੱਸਾ ਲੈਣਗੇ |ਇਨ੍ਹਾਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਹਨ |5 ਦਸੰਬਰ ਨੂੰ ਇਨ੍ਹਾਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਸ. ਜੀਵਨ ਸਿੰਘ ਸੰਗੋਵਾਲ ਜੀ ਕਰਨਗੇ | ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਰਾਜ ਪੱਧਰੀ ਖੇਡਾਂ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ| ਜੋਧਾਂ ਦੀ ਅਗਵਾਈ ‘ਚ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਨੇ ਇੱਕ ਪ੍ਰਬੰਧਕੀ ਮੀਟਿੰਗ ਕਰਕੇ ਰਾਜ ਪੱਧਰੀ ਖੇਡਾਂ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ |ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ, ਪਰਮਜੀਤ ਸਿੰਘ, ਮਨਜੀਤ ਸਿੰਘ, ਰਮਨਜੀਤ ਸਿੰਘ ( ਸਾਰੇ ਬੀ. ਪੀ. ਈ ਓ ), ਹਰਦੇਵ ਸਿੰਘ ਮੁੱਲਾਂਪੁਰ, ਡਾ ਅਮਨਦੀਪ ਕੌਰ, ਰਵਿੰਦਰ ਸਿੰਘ (ਸਾਰੇ ਜ਼ਿਲ੍ਹਾ ਖ਼ੇਡ ਕਮੇਟੀ ਮੈਂਬਰ ),ਕੁਲਬੀਰ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਜਸਪ੍ਰੀਤ ਸਿੰਘ,ਮਨਜੀਤ ਕੌਰ ਸੀ. ਐੱਚ. ਟੀ,ਸੁਰਿੰਦਰ ਕੌਰ ਸਕੂਲ ਮੁਖੀ ਜਰਖੜ ਆਦਿ ਹਾਜ਼ਰ ਸਨ |
ਫੋਟੋ ਕੈਪਸਨ -ਪ੍ਰਾਇਮਰੀ ਸਕੂਲ ਖੇਡਾਂ: ਜ਼ਿਲ੍ਹਾ, ਸਿੱਖਿਆ ਅਫ਼ਸਰ ਬਲਦੇਵ ਸਿੰਘ ਜੋਧਾਂ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਝਾਂਡੇ ਪ੍ਰਾਇਮਰੀ ਖੇਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ |