ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਨਿਊਯਾਰਕ ਦੀ ਅਦਾਲਤ ਚ’ ਇਕ ਭਾਰਤੀ ਮੂਲ ਦੇ ਸੰਕੇਤ ਜੈਸੁੱਖ ਬੁਲਸਾਰਾ ਨੂੰ ਜੱਜ ਨਿਯੁੱਕਤ ਕੀਤਾ ਹੈ।ਸੰਕੇਤ ਜੈਸੁਖ ਬੁਲਸਾਰਾ ਦਾ ਪਿਤਾ ਇੱਕ ਇੰਜੀਨੀਅਰ ਅਤੇ ਮਾਤਾ ਇੱਕ ਨਰਸ ਦੇ ਵਜੋਂ ਕੰਮ ਕਰਦੀ ਹੈ। ਜੱਜ ਨਿਯੁੱਕਤ ਸੰਕੇਤ ਜੈਸੁੱਖ ਬੁਲਸਾਰਾ ਪਹਿਲਾਂ ਅਦਾਲਤ ਵਿੱਚ ਇੱਕ ਕਲਰਕ ਵਜੋਂ ਵੀ ਕੰਮ ਕਰਦਾ ਸੀ।ਬੀਤੇਂ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਉਸ ਨੂੰ ਨਿਊਯਾਰਕ ਦੀ ਪੂਰਬੀ ਜ਼ਿਲ੍ਹਾ ਅਦਾਲਤ ਵਿੱਚ ਜੱਜ ਨਿਯੁੱਕਤ ਕੀਤਾ ਹੈ। ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵਿੱਚ ਸੇਵਾ ਕਰਦੇ ਹੋਏ, ਬਲਸਾਰਾ ਪ੍ਰਤੀਭੂਤੀਆਂ, ਇਕਰਾਰਨਾਮੇ, ਦੀਵਾਲੀਆਪਨ ਅਤੇ ਰੈਗੂਲੇਟਰੀ ਮਾਮਲਿਆਂ ਵਿੱਚ ਮਾਹਰ ਹੈ। ਉਸ ਨੇ ਸੰਨ 2002 ਵਿੱਚ ਹਾਰਵਰਡ ਲਾਅ ਸਕੂਲ ਤੋਂ ਜੇਡੀ ਅਤੇ 1998 ਵਿੱਚ ਹਾਰਵਰਡ ਕਾਲਜ ਤੋਂ ਏਬੀ ਦੀ ਪੜਾਈ ਕੀਤੀ। ਸੰਕੇਤ ਜੈਸੁੱਖ ਬਲਸਾਰਾ ਨੇ ਪਹਿਲੇ ਇਕ ਕਲਰਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੱਜ ਦੇ ਅਹੁਦੇ ਤੱਕ ਪਹੁੰਚ ਗਿਆ ਸੰਕੇਤ ਜੈਸੁੱਖ ਬਲਸਾਰਾ (46) ਸਾਲ ਨੇ ਨੇ ਯੂ.ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਕਾਰਜਕਾਰੀ ਜਨਰਲ ਕੌਂਸਲ ਵਜੋਂ ਵੀ ਕੰਮ ਕੀਤਾ।ਅਤੇ ਉਸ ਨੇ 2015 ਤੋਂ ਅਪੀਲੀ ਮੁਕੱਦਮੇਬਾਜ਼ੀ, ਨਿਰਣਾਇਕ ਅਤੇ ਲਾਗੂ ਕਰਨ ਵਾਲੇ ਕਾਨੂੰਨੀ ਮਾਮਲਿਆਂ ਨੂੰ ਸੰਭਾਲਿਆ, ਬਲਸਾਰਾ ਨੇ 2002 ਤੋਂ 2003 ਤੱਕ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਪੀਲਾਂ ਦੀ ਅਦਾਲਤ ਵਿੱਚ ਜੱਜ ਜੌਹਨ ਜੀ ਕੋਇਲਟ ਲਈ ਇਕ ਕਲਰਕ ਵਜੋਂ ਵੀ ਕੰਮ ਕੀਤਾ। ਬਲਸਾਰਾ ਨੂੰ ਕਿਸੇ ਅਮਰੀਕੀ ਅਦਾਲਤ ਵਿੱਚ ਨਿਯੁਕਤ ਕੀਤੇ ਜਾਣ ਵਾਲੇ ਇਹ ਪਹਿਲੇ ਦੱਖਣੀ ਏਸ਼ੀਆਈ ਅਮਰੀਕੀ ਸੰਘੀ ਜੱਜ ਹੋਣ ਦਾ ਮਾਣ ਪ੍ਰਾਪਤ ਹੈ।ਜੱਜ ਬਲਸਾਰਾ ਦੇ ਮਾਤਾ-ਪਿਤਾ 50 ਸਾਲ ਪਹਿਲਾਂ ਇੱਥੇ (ਅਮਰੀਕਾ) ਆ ਕੇ ਵਸੇ ਸਨ। ਬੁਲਸਾਰਾ ਦਾ ਜਨਮ ਨਿਊ ਰੋਸ਼ੇਲ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਭਾਰਤ ਅਤੇ ਕੀਨੀਆ ਤੋਂ ਪਰਵਾਸੀ ਹਨ ਜੋ 50 ਸਾਲ ਪਹਿਲਾਂ ਇੱਥੇ ਆ ਕੇ ਵਸੇ ਸਨ। ਉਸਦੇ ਪਿਤਾ ਨਿਊਯਾਰਕ ਸਿਟੀ ਵਿੱਚ ਇੱਕ ਇੰਜੀਨੀਅਰ ਵਜੋਂ ਕੰਮ ਕਰਦੇ ਸਨ। ਉਸਦੀ ਮਾਂ ਇੱਕ ਨਰਸ ਸੀ। ਬਲਸਾਰਾ ਵਰਤਮਾਨ ਵਿੱਚ ਆਪਣੀ ਪਤਨੀ ਕ੍ਰਿਸਟੀਨ ਡੀਲੋਰੇਂਜ਼ੋ ਨਾਲ ਲੋਂਗ ਆਈਲੈਂਡ ਸਿਟੀ ਨਿਊਯਾਰਕ ਵਿੱਚ ਰਹਿੰਦਾ ਹੈ।