ਪੰਜਵੀਂ ਜਗਤ ਪੰਜਾਬੀ ਕਾਨਫਰੰਸ ਜੋਂ ਬੀਤੇ ਦਿਨੀਂ ਡਾਇਟ ਨਾਭਾ ਵਿਖੇ ਕਰਵਾਈ ਗਈ। ਇਸ ਮੌਕੇ ਤੇ ਖੇਡ ਵਿਗਿਆਨ ਅਤੇ ਡੋਪਿੰਗ ਪੁਸਤਕ ਜਿਸ ਦੇ ਲੇਖਕ ਡਾਕਟਰ ਹਰੀਸ਼ ਕੁਮਾਰ ਬਾਤਿਸ਼ ਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਵਿੱਚ ਕਾਰਜਸ਼ੀਲ ਹਨ ਨੇ ਲਿਖੀ ਹੈ। ਇਸ ਪੁਸਤਕ ਨੂੰ ਲੋਕ ਅਰਪਣ ਡਾਕਟਰ ਦਲਜੀਤ ਸਿੰਘ,ਡਾਕਟਰ ਸਤਨਾਮ ਸਿੰਘ ਜੱਸਲ,ਡਾਕਟਰ ਸਰਬਜੀਤ ਕੌਰ ਸੋਹਲ ਸੰਦੀਪ ਨਾਗਰ ਵੱਲੋ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਬਾਰੇ ਅਰਵਿੰਦਰ ਢਿੱਲੋਂ ਦਾ ਕਹਿਣਾ ਹੈ ਇਸ ਤਰ੍ਹਾਂ ਦੀ ਪੁਸਤਕ ਪਾਠ ਕਰਮ ਦਾ ਹਿੱਸਾ ਹੋਣਾ ਚਾਹੀਦੀ ਹੈ। ਹਰੀਸ਼ ਬਾਤਿਸ਼ ਨੇ ਕਿਹਾ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਵਿਧਰਥੀਆ ਨੂੰ ਜਾਗਰੂਕ ਕਰਨ ਲਈ ਲਿਖਤਾਂ ਰਹੀ ਸਾਂਝ ਪਾਈ ਜਾਵੇ। ਸੰਦੀਪ ਨਾਗਰ ਨੇ ਹਰੀਸ਼ ਕੁਮਾਰ ਬਾਤਿਸ਼ ਦੀ ਸਲਾਘਾ ਕੀਤੀ ਤੇ ਮੁਬਾਰਕਬਾਦ ਦਿੱਤੀ। ਅਵਿਨਾਸ਼ ਰਾਣਾ,ਹਰਬੀਰ ਢੀਂਡਸਾ ਵੱਲੋਂ ਪੁਸਤਕ ਦੀ ਸਾਰਥਕਤਾ ਤੇ ਸਹਮਤੀ ਪਰਗਟ ਕਰਦੇ ਹੋਏ ਪੁਸਤਕ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਲਈ ਮੁਬਾਰਕ ਦਿੱਤੀ