ਮਿਲਾਨ (ਸਾਬੀ ਚੀਨੀਆ) ਦਸਤਾਰ ਦਾ ਮਹੱਤਵ ਸਿੱਖਾਂ ਲਈ ਅਹਿਮ ਹੈ ਜੋ ਕਿ ਸਿੱਖ ਪਹਿਚਾਣ ਦਾ ਮੁੱਖ ਪ੍ਰਤੀਕ ਹੈ। ਸਾਡੇ ਸਮਾਜ ਵਿਚ ਵੀ ਦਸਤਾਰ (ਪਗੜੀ) ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੱਗ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਸਰਦਾਰੀ ਦਾ ਖਿਤਾਬ ਸਿਰ ’ਤੇ ਦਸਤਾਰ ਸਜਾਉਣ ਵਾਲੇ ਨੂੰ ਹੀ ਮਿਲਦਾ ਹੈ। ਜਿੱਥੇ ਇੱਕ ਪਾਸੇ ਸਿੱਖ ਨੌਜਵਾਨਾਂ ਦਾ ਕੁੱਝ ਹਿੱਸਾ ਦਸਤਾਰ ਤੋਂ ਬੇ- ਮੁੱਖ ਹੋ ਚੁੱਕਾ ਹੈ। ਪਰ ਫਿਰ ਵੀ ਅੱਜ ਸਾਡੇ ਸਿੱਖ ਸਾਮਾਜ ਵਿੱਚ ਬਹੁਗਿਣਤੀ ਨੌਜਵਾਨ ਦਸਤਾਰ ਦੀ ਮਹੱਤਤਾ ਨੂੰ ਸਮਝਦਿਆ ਇਸ ਨੂੰ ਆਪਣੀ ਸ਼ਾਨ ਸਮਝਦੇ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਿਛਲੇ ਲੰਬੇ ਸਮੇਂ ਤੋਂ ਦਸਤਾਰ ਦੀ ਸੇਵਾ ਕਰ ਰਹੇ ਅੰਤਰ ਰਾਸ਼ਟਰੀ ਦਸਤਾਰ ਕੇਚ ਭਾਈ ਸੰਦੀਪ ਸਿੰਘ ਜੀ ਦੁਆਰਾ ਕੀਤਾ ਗਿਆ ਜੋ ਕਿ ਅੱਜ ਕੱਲ ਇਟਲੀ ਫੇਰੀਂ ਤੇ ਹਨ। ਉਹਨਾਂ ਦਾ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੱਲਬਾਤ ਕਰਦਿਆ ਸੰਦੀਪ ਸਿੰਘ ਨੇ ਕਿਹਾ ਕਿ ਇਟਲੀ ਵਿੱਚ ਦਸਤਾਰ ਦੇ ਚਲਦਿਆਂ ਉਹਨਾਂ ਨੂੰ ਮਿਲੇ ਪਿਆਰ ਤੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਯੂਰਪ ਦੇ ਪ੍ਰਸਿੱਧ ਦਸਤਾਰ ਕੋਚ ਮਨਦੀਪ ਸਿੰਘ ਸੈਣੀ ਅਤੇ ਇਟਲੀ ਵਿੱਚ ਦਸਤਾਰਾਂ ਦੀ ਸੇਵਾ ਕਰ ਰਹੇ ਭੁਪਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਦਸਤਾਰ ਕੋਚ ਸੰਦੀਪ ਸਿੰਘ ਪਿਛਲੇ ਲੰਬੇ ਸਮੇਂ ਤੋਂ ਦਸਾਤਾਰਾਂ ਦੀ ਸੇਵਾ ਕਰ ਰਹੇ ਹਨ ਅਤੇ ਅਣਗਿਤ ਦਸਤਾਰਾਂ ਦੇ ਮੁਕਾਬਲੇ ਅਤੇ ਦਸਤਾਰ ਮੁਕਾਬਲਿਆਂ ਦੀ ਜੱਜਮੈਂਟ ਕਰ ਚੁੱਕੇ ਹਨ। ਨੌਜਵਾਨਾਂ ਵਿੱਚ ਦਸਤਾਰ ਨੂੰ ਪ੍ਰਫੁਲਿੱਤ ਕਰਨ ਲਈ ਸੰਦੀਪ ਸਿੰਘ ਦਾ ਵੱਡਾ ਯੋਗਦਾਨ ਹੈ।