ਮਿਲਾਨ ਇਟਲੀ (ਸਾਬੀ ਚੀਨੀਆ): ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਓ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ 325 ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ। ਦੱਸਣਯੋਗ ਹੈ ਕਿ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਰਾਜਧਾਨੀ ਦੇ ਨੇੜੇ ਹੋਣ ਕਰਕੇ ਇਟਲੀ ਆਏ ਹਜ਼ਾਰਾਂ ਭਾਰਤੀਆਂ ਦੀ ਪਹਿਲੀ ਛੱਤ ਵਜੋਂ ਕਰਕੇ ਵੀ ਜਾਣਿਆ ਜਾਦਾਂ ਹੈ ਇਟਲੀ ਦੇ ਵੱਖ ਵੱਖ ਖੇਤਰਾਂ ਵਿੱਚ ਰਹਿ ਰਹੇ ਬਹੁਤ ਸਾਰੇ ਪੰਜਾਬੀ ਪਹਿਲੇ ਇਸੇ ਇਲਾਕੇ ਵਿਚ ਰਹਿਕੇ ਗਏ ਹਨ ਤੇ ਉਹ ਸਾਲਾਂ ਬਾਅਦ ਵੀ ਇਸ ਨਗਰ ਕੀਰਤਨ ਵਿਚ ਹਾਜ਼ਰੀ ਲਵਾਉਣ ਜ਼ਰੂਰ ਆਉਂਦੇ ਹਨ ਸ਼ਾਇਦ ਇਸੇ ਕਰਕੇ ਇੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਹੁੱਚ ਕਰਕੇ ਨਗਰ ਕੀਰਤਨ ਦੇ ਦਰਸ਼ਨ ਦੀਦਾਰੇ ਕਰਦੀਆਂ ਹਨ ।
ਸ਼੍ਰੀ ਆਖੰਠ ਪਾਠ ਸਾਹਿਬ ਦੇ ਭੋਗ ਉਪੰਰਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਨਗਰ ਕੀਰਤਨ ਦੀ ਆਰੰਭਤਾਂ ਹੋਈ ਜਿਸ ਉਪਰੰਤ ਸਿੱਖ ਸੰਗਤਾਂ ਵੱਲੋ ਨਗਰ ਕੀਰਤਨ ਦਾ ਵੱਖ ਵੱਖ ਚੌਂਕਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ ਸ਼ਟੇਸ਼ਨ ਵਾਲੇ ਚੌਕ ਵਿੱਚ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਜਿੰਨਾਂ ਵਿੱਚ ਤਖ਼ਤ ਸ਼੍ਰੀ ਹਾਜੂਰ ਸਾਹਿਬ ਦੇ ਕੀਰਤੀਨੀਏ ਭਾਈ ਸਾਹਿਬ ਭਾਈ ਗੁਰਪ੍ਰਤਾਪ ਸਿੰਘ ਹੁਣਾਂ ਦੇ ਜੱਥੇ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕਰਦਿਆਂ ਲੰਮਾ ਹਾਜ਼ਰੀਆਂ ਭਰੀਆਂ ਉਪਰੰਤ ਕਵੀਸ਼ਰ ਭਾਈ ਅਜੀਤ ਸਿੰਘ ਥਿੰਦ ਅਤੇ ਸਾਥੀਆਂ ਨੇ ਕਵੀਸ਼ਰੀ ਵਾਰਾਂ ਗੁਰ ਇਤਿਹਾਸ ਸ਼ਰਵਣ ਕਰਵਾਇਆ ਛੋਟੇ ਬੱਚੇ ਹਰਨੂਰ ਸਿੰਘ ਅਤੇ ਸੀਰਤ ਕੌਰ ਨੇ ਵੀ ਇੱਕ ਸ਼ਬਦ ਰਾਹੀ ਹਾਜ਼ਰੀ ਭਰਦਿਆਂ ਗੁਰੂ ਜਸ ਸਰਵਣ ਕਰਵਾਇਆ ।
ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗਾਂ ਸਿੰਘਾਂ ਦੁਆਰਾ ਗਤਕਾ ਕਲ੍ਹਾ ਦੇ ਜੌਹਰ ਵਿਖਾਉਦਿਆ ਮੌਜੂਦਾਂ ਸੰਗਤਾਂ ਨੂੰ ਸਿੱਖ ਕੌਮ ਦੇ ਪੁਰਾਤਨ ਵਿਰਸੇ ਤੇ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ ਆਸ ਪਾਸ ਦੇ ਸਮੂਹ੍ਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਨੌਜਵਾਨਾਂ ਵੱਲੋ ਆਈਆਂ ਸੰਗਤਾਂ ਲਈ ਸਟਾਲਾਂ ਰੂਪੀ ਗੁਰੂ ਕਿ ਲੰਗਰ ਅਤੁੱਟ ਵਰਤਾਇਆ ਗਿਆ ਗੁਰੁਦੁਆਰਾ ਪ੍ਰਬੰਧਕ ਕਮੇਟੀ ਵੱਲੋ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਯਾਦਗਾਰਾਂ ਚਿੰਨ੍ਹਾਂ ਨਾਲ ਸਨਮਾਨ੍ਹ ਕੀਤਾ ਗਿਆ । ਸਥਾਨਿਕ ਪੁਲਿਸ ਪ੍ਰਸ਼ਾਸਨ ਦੁਆਰਾ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਜਿਸ ਤਰ੍ਹਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ ਓਹ ਆਪਣੇ ਆ ਵਿੱਚ ਸ਼ਲਾਘਾਯੋਗ ਸੀ