ਟੋਰਾਂਟੋ (ਬਲਜਿੰਦਰ ਸੇਖਾ) ਕਨੇਡਾ ਵਿੱਚ ਬੀਤੇ ਸਮੇਂ ਵਿੱਚ ਅੰਤਰਾਸਟਰੀ ਸਟੂਡੈਂਟਸ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਹੁਣ ਕੈਨੇਡਾ ਦੇ ਨਾਮਵਿਰ ਵਿਦਿਅਕ ਅਦਾਰਿਆਂ ਵਲੋਂ ਇੰਟਰਨੈਸ਼ਨਲ ਸਟੂਡੈਂਟਾਂ ਤੋਂ ਕ੍ਰਿਮੀਨਲ ਰਿਕਾਰਡ ਚੈੱਕ ਦਾ ਸਰਟੀਫਿਕੇਟ ਲੈਣਾ ਸ਼ੁਰੂ ਕੀਤਾ ਗਿਆ ਹੈ । ਜਿਸ ਦੇ ਸਿੱਟੇ ਵਜੋਂ ਸੂਬੇ ਵਿੱਚ ਪੁਲਿਸ ਦੇ ਕਸਟਮਰ ਸਰਵਿਸ ਯੁਨਿਟ ਰੁੱਜੇ ਹੋਏ ਹਨ। ਓਨਟਾਰੀਓ ਸੂਬੇ ਦੀ ਪੀਲ ਪੁਲਿਸ ਵਲੋਂ ਸਰਟੀਫਿਕੇਟ ਜਾਰੀ ਕਰਨ ਨੂੰ ਇਕ ਮਹੀਨੇ ਦਾ ਸਮਾਂ ਆਮ ਲੱਗ ਰਿਹਾ ਹੈ। ਪਿਛਲੇ ਮਹੀਨੇ ਤੋਂ ਕਨੇਡਾ ਵਿੱਚ ਅੰਤਰਾਸਟਰੀ ਸਟੂਡੈਂਟਾਂ ਤੇ ਤਕੜਾ ਸਿਕੰਜਾ ਕੱਸਿਆ ਜਾ ਰਿਹਾ ਹੈ ।ਕਿਰਮੀਨਲ ਰਿਕਾਰਡ ਹੋਣ ਤੇ ਸਟੂਡੈਂਟਾਂ ਕੰਮ ਲੱਭਣ , ਦਾਖਲਾ ਲੈੱਣ ਤੇ ਕਨੇਡਾ ਵਿੱਚ ਪੱਕੇ ਹੋਣ ਦੀ ਮੁਸੀਬਤ ਆ ਸਕਦੀ ਹੈ ।